ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 1 ਜ਼ਖਮੀ
Sunday, Aug 19, 2018 - 12:22 AM (IST)

ਕਾਲਾ ਅਫਗਾਨਾ/ਫਤਿਹਗਡ਼੍ਹ ਚੂਡ਼ੀਆਂ, (ਬਲਵਿੰਦਰ, ਸਾਰੰਗਲ)- ਬੀਤੀ ਰਾਤ ਪਿੰਡ ਮੁਰੀਦਕੇ ਅਤੇ ਮੰਜਿਆਂਵਾਲ ਵਿਚਕਾਰ ਮੋਟਰਸਾਈਕਲ ਅਤੇ ਕਾਰ ਦੀ ਟੱਕਰ ’ਚ ਇਕ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਗੋ ਮਸੀਹ ਪੁੱਤਰ ਹਜ਼ਾਰਾ ਮਸੀਹ ਵਾਸੀ ਪਿੰਡ ਖੋਖਰ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਮੋਟਰਸਾਈਕਲ ਨੰ. ਪੀ ਬੀ 06-ਐੱਫ-4238 ’ਤੇ ਬਟਾਲਾ ਸਾਈਡ ਤੋਂ ਆਪਣੇ ਪਿੰਡ ਖੋਖਰ ਨੂੰ ਆ ਰਿਹਾ ਸੀ ਕਿ ਜਦੋਂ ਇਹ ਮੰਜਿਆਂਵਾਲ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੰ. ਸੀ ਐੱਚ 03-ਡੀ-3918 ਨੇ ਇਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਬਾਗੋ ਮਸੀਹ ਗੰਭੀਰ ਜ਼ਖਮੀ ਹੋ ਗਿਆ ਜਦਕਿ ਇਸਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕਾਰ ਚਾਲਕ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਉਪਰੰਤ 108 ਨੰ. ਐਂਬੂਲੈਂਸ ਦੇ ਪਾਇਲਟ ਅਜੀਤਪਾਲ ਸਿੰਘ ਤੇ ਈ. ਐੱਮ. ਟੀ. ਸ਼ਰਨਜੀਤ ਸਿੰਘ ਵੱਲੋਂ ਬਾਗੋ ਮਸੀਹ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਘਟਨਾ ਦੀ ਸੂਚਨਾ ਮਿਲਦਿਅਾਂ ਹੀ ਕਾਲਾ ਅਫਗਾਨਾ ਚੌਕੀ ਦੇ ਪੁਲਸ ਮੁਲਾਜ਼ਮ ਸੁਖਦੇਵ ਸਿੰਘ ਅਤੇ ਗੁਰਮੀਤ ਸਿੰਘ ਮੌਕੇ ’ਤੇ ਪਹੁੰਚੇ।