ਸੰਘਣੀ ਧੁੰਦ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ, ਭਿਆਨਕ ਹਾਦਸੇ 'ਚ ਭੈਣ ਦੀ ਮੌਤ, ਭਰਾ ਗੰਭੀਰ ਜ਼ਖ਼ਮੀ

Tuesday, Dec 20, 2022 - 01:00 PM (IST)

ਪੱਟੀ (ਸੌਰਭ)- ਪਿੰਡ ਕਿਰਤੋਵਾਲ ਤੋਂ ਪੱਟੀ ਆਉਂਦੇ ਸਮੇਂ ਸੰਘਣੀ ਧੁੰਦ ਹੋਣ ਕਾਰਨ ਮੋਟਰਸਾਇਕਲ ਅਤੇ ਘੜੁੱਕੇ ਦੀ ਭਿਆਨਕ ਟੱਕਰ ਵਿਚ ਕੁੜੀ ਦੀ ਮੌਤ ਹੋ ਗਈ ਤੇ ਮੁੰਡਾ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਭੈਣ-ਭਰਾ ਸਨ। ਨਿੱਜੀ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ ਪ੍ਰਭ ਸਿੰਘ (22) ਪੁੱਤਰ ਅਨੂਪ ਸਿੰਘ ਵਾਸੀ ਕਿਰਤੋਵਾਲ ਨੇ ਦੱਸਿਆ ਕਿ ਮੇਰੀ ਭੈਣ ਜੋਤੀ (20) ਪੁੱਤਰੀ ਅਨੂਪ ਸਿੰਘ ਜੋ ਕਿ ਸੰਧੂ ਹਸਪਤਾਲ ਪੱਟੀ ਵਿਖੇ ਸਟਾਫ਼ ਨਰਸ ਦੀ ਡਿਊਟੀ ਕਰਦੀ ਹੈ ਅਤੇ ਉਸ ਨੂੰ ਰੋਜ਼ਾਨਾ ਦੀ ਤਰ੍ਹਾਂ ਮੈਂ ਸਵੇਰੇ ਕਰੀਬ 8.30 ਵਜੇ ਕਿਰਤੋਵਾਲ ਦੇ ਅੱਡੇ 'ਤੇ ਛੱਡਣ ਜਾ ਰਿਹਾ ਸੀ।

PunjabKesari

ਇਹ ਵੀ ਪੜ੍ਹੋ- ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਰਟਸਾਈਕਲ ਤੋਂ ਮਾਰੀ ਛਾਲ

ਜਿਸ ਦੌਰਾਨ ਨਿੱਕੀ ਕਿਰਤੋਵਾਲ ਤੇ ਵੱਡੀ ਕਿਰਤੋਵਾਲ ਦੇ ਵਿਚਕਾਰ ਜਾਂਦੇ ਸਮੇਂ ਬਹੁਤ ਸੰਘਣੀ ਧੁੰਦ ਸੀ। ਅਚਾਨਕ ਇਕ ਘੜੁੱਕਾ ਜੋ ਲੈਂਟਰ ਦੇ ਸਾਮਾਨ ਨਾਲ ਭਰਿਆ ਪਿਆ ਸੀ ਅਤੇ ਲੈਂਟਰ ਵਾਲਾ ਲੋਹਾ ਓਵਰ ਲੋਡ ਸੀ। ਘੜੁੱਕੇ 'ਚੋਂ ਲੋਹੇ ਦੀਆਂ ਸੀਖਾਂ ਬਾਹਰ ਨਿਕਲ ਰਹੀਆਂ ਸਨ। ਅਚਾਨਕ ਮੋਟਰ ਸਾਇਕਲ ਲੋਹੇ ਦੀਆਂ ਸੀਖਾਂ ਵਿਚ ਜਾ ਵੱਜਾ ਅਤੇ ਜੋਤੀ ਦੇ ਸਿਰ 'ਤੇ ਸੱਟ ਲੱਗ ਗਈ ਅਤੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਦੀ ਮਦਦ ਨਾਲ ਅਸੀਂ ਨਿੱਜੀ ਹਸਪਤਾਲ ਪਹੁੰਚੇ। ਇਸ ਮੌਕੇ ਪੁਲਸ ਥਾਣਾ ਹਰੀਕੇ ਨੇ ਦੱਸਿਆ ਕਿ ਘੜੁੱਕੇ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਜੋ ਕਾਰਵਾਈ ਬਣਦੀ ਹੈ ਉਹ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਖੰਨਾ 'ਚ ਧੁੰਦ ਕਾਰਨ ਸ਼ਰਧਾਲੂਆਂ ਦੀ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ ਚਿਹਾੜਾ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

 


Shivani Bassan

Content Editor

Related News