ਮੋਟਰਸਾਈਕਲ ਅਤੇ ਟੈਂਪੂ ਦੀ ਆਪਸੀ ਟੱਕਰ ''ਚ 1 ਜ਼ਖ਼ਮੀ

Wednesday, Aug 02, 2017 - 01:32 PM (IST)


ਬਟਾਲਾ(ਸੈਂਡੀ) - ਅੱਜ ਡੇਰਾ ਰੋਡ 'ਤੇ ਪਿੰਡ ਗੋਖੂਵਾਲ ਵਿਖੇ ਮੋਟਰਸਾਈਕਲ ਤੇ ਟੈਂਪੂ ਦੀ ਟੱਕਰ ਹੋਣ ਨਾਲ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਬਲਵੰਤ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਉਮਰੇਵਾਲ, ਜੋ ਕਿ ਇਕ ਫੈਕਟਰੀ ਵਿਚ ਕੰਮ ਕਰਦਾ ਹੈ, ਅੱਜ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ 'ਤੇ ਜਾ ਰਿਹਾ ਸੀ ਕਿ ਪਿੰਡ ਗੋਖੂਵਾਲ ਕੋਲ ਇਕ ਤੇਜ਼ ਰਫ਼ਤਾਰ ਟੈਂਪੂ ਨਾਲ ਟੱਕਰ ਹੋ ਗਈ, ਜਿਸ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਏ. ਐੱਸ. ਆਈ. ਬਲਰਾਜ ਸਿੰਘ ਨੇ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।


Related News