ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਵਿਅਕਤੀ ਦੀ ਮੌਤ

Sunday, Nov 20, 2022 - 06:12 PM (IST)

ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਵਿਅਕਤੀ ਦੀ ਮੌਤ

ਰੂਪਨਗਰ (ਵਿਜੇ) : ਅੱਜ ਕਚਹਿਰੀ ਮਾਰਗ ’ਤੇ ਇਕ ਮੋਟਰਸਾਈਕਲ ਦੀ ਟੱਕਰ ਵੱਜਣ ਨਾਲ ਗੰਭੀਰ ਰੂਪ ’ਚ ਜ਼ਖਮੀਂ ਹੋਏ ਇਕ ਵਿਅਕਤੀ ਦੀ ਪੀ.ਜੀ.ਆਈ. ਵਿਖੇ ਇਲਾਜ ਦੌਰਾਨ ਮੌਤ ਹੋ ਗਈ ਜਿਸ ਨੂੰ ਲੈ ਕੇ ਪੁਲਸ ਨੇ ਦੋਸ਼ੀ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਯਕਨਰਾਯਣ ਪੁੱਤਰ ਗਣਪਤੀ ਨਿਵਾਸੀ ਮਕਾਨ ਨੰਬਰ 92 ਗ੍ਰੀਨ ਇਨਕਲੇਵ ਪਡਿਆਲਾ ਥਾਣਾ ਸਿਟੀ ਕੁਰਾਲੀ ਜ਼ਿਲ੍ਹਾ ਐੱਸ. ਏ. ਐੱਸ. ਨਗਰ ਨੇ ਦੱਸਿਆ ਕਿ ਉਹ ਅਤੇ ਉਸਦੇ ਤਾਏ ਦਾ ਲੜਕਾ ਰਾਮ ਪ੍ਰਸ਼ਾਦ ਕਿਸੀ ਨਿੱਜੀ ਕੰਮ ਲਈ ਕਚਹਿਰੀ ਰੂਪਨਗਰ ਵਾਲੀ ਸਾਈਡ ਤੋਂ ਬਾਜ਼ਾਰ ਦੀ ਤਰਫ ਆ ਰਹੇ ਸਨ। 

ਇਸ ਦੌਰਾਨ ਜਦੋਂ ਉਹ ਕਾਲਜ ਰੂਪਨਗਰ ਨਜ਼ਦੀਕ ਪਹੁੰਚੇ ਤਾਂ ਇਕ ਮੋਟਰਸਾਈਕਲ ਨੰਬਰ ਪੀ.ਬੀ. 12 ਏ.ਜੀ.-6695 ਦੇ ਤੇਜ਼ ਰਫ਼ਤਾਰ ਨਾਮਲੂਮ ਚਾਲਕ ਲਾਪਰਵਾਹੀ ਨਾਲ ਉਸਦੇ ਤਾਏ ਦੇ ਲੜਕੇ ਨਾਲ ਟੱਕਰ ਮਾਰੀ ਜੋ ਸੜਕ ’ਤੇ ਡਿੱਗਣ ਕਾਰਨ ਗੰਭੀਰ ਰੂਪ ’ਚ ਜ਼ਖਮੀਂ ਹੋ ਗਿਆ। ਉਸਨੂੰ ਸਰਕਾਰੀ ਹਸਪਤਾਲ ਰੂਪਨਗਰ ਤੋਂ ਬਾਅਦ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਵਿਖੇ ਭੇਜਿਆ ਗਿਆ, ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਨਾਮਲੂਮ ਮੋਟਰਸਾਈਕਲ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।


author

Gurminder Singh

Content Editor

Related News