ਮੋਟਰਸਾਈਕਲਾਂ ਦੀ ਟੱਕਰ ''ਚ ਇਕ ਵਿਅਕਤੀ ਦੀ ਮੌਤ, ਇਕ ਜ਼ਖਮੀ

Wednesday, May 06, 2020 - 05:10 PM (IST)

ਮੋਟਰਸਾਈਕਲਾਂ ਦੀ ਟੱਕਰ ''ਚ ਇਕ ਵਿਅਕਤੀ ਦੀ ਮੌਤ, ਇਕ ਜ਼ਖਮੀ

ਦਿੜਬਾ ਮੰਡੀ (ਅਜੈ) : ਪਿੰਡ ਚੱਠਾ ਤੋਂ ਰਟੋਲਾਂ ਲਿੰਕ ਰੋਡ 'ਤੇ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਜਾਣ ਨਾਲ ਇਕ ਮੋਟਰਸਾਇਕਲ ਚਾਲਕ ਦੀ ਮੌਤ ਅਤੇ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਹਰਮੀਤ ਸਿੰਘ ਨੇ ਦੱਸਿਆ ਕਿ ਮੁਦੱਈ ਸੁਖਵਿੰਦਰ ਸਿੰਘ ਵਾਸੀ ਰਟੌਲਾਂ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਸ ਦਾ ਦਾਦਾ ਕਾਕਾ ਸਿੰਘ ਪੁੱਤਰ ਕ੍ਰਿਪਾਲ ਸਿੰਘ (65) ਵਾਸੀ ਰਟੋਲਾਂ ਆਪਣੇ ਮੋਟਰਸਾਈਕਲ ਰੇਹੜੀ ਤੇ ਸਬਜੀ ਵੇਚਣ ਪਿੰਡ ਚੱਠਾ ਵੱਲ ਨੂੰ ਜਾ ਰਿਹਾ ਸੀ ਕਿ ਪਿੰਡ ਚੱਠਾ ਨਨਹੇੜਾ ਵਾਲੀ ਸਾਈਡ ਤੋਂ ਸੇਰਾ ਸਿੰਘ ਵਾਸੀ ਚੱਠਾ ਆਪਣੇ ਮੋਟਰਸਾਈਕਲ 'ਤੇ ਆ ਰਿਹਾ ਸੀ ਕਿ ਰਸਤੇ ਵਿਚ ਦੋਵਾਂ ਦੀ ਟੱਕਰ ਹੋ ਗਈ, ਜਿਸ ਤੋਂ ਤੁਰੰਤ ਬਾਅਦ ਨੇੜੇ ਖੇਤਾਂ 'ਚ ਕੰਮ ਕਰਦੇ ਲੋਕਾਂ ਅਤੇ ਰਾਹਗੀਰਾਂ ਵੱਲੋਂ ਦੋਵਾਂ ਨੂੰ ਜ਼ਖਮੀਂ ਹਾਲਤ ਵਿਚ ਸੁਨਾਮ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ । ਜ਼ਿਆਦਾ ਜ਼ਖਮੀ ਹੋਣ ਕਰਕੇ ਇਸ ਤੋਂ ਬਾਅਦ 'ਚ ਕਾਕਾ ਸਿੰਘ ਨੂੰ ਸੰਗਰੂਰ ਤੇ ਉਸ ਤੋਂ ਬਾਅਦ ਪਟਿਆਲਾ ਅਤੇ ਉੱਥੋਂ ਡਾਕਟਰਾਂ ਨੇ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਪ੍ਰੰਤੂ ਹਾਲਤ ਗੰਭੀਰ ਹੋਣ ਕਰਕੇ ਕਾਕਾ ਸਿੰਘ ਦੀ ਰਸਤੇ ਵਿਚ ਹੀ ਮੌਤ ਹੋ ਗਈ । 

ਦੂਜੇ ਪਾਸੇ ਸ਼ੇਰ ਸਿੰਘ ਨੂੰ ਇਲਾਜ ਲਈ ਸੰਗਰੂਰ ਦਾਖਲ ਕਰਵਾਇਆ ਗਿਆ ਹੈ । ਜਿੱਥੇ ਉਹ ਜੇਰੇ ਇਲਾਜ ਹੈ। ਪੁਲਸ ਨੇ ਸੁਨਾਮ ਦੇ ਸਿਵਲ ਹਸਪਤਾਲ ਅੰਦਰ ਪੋਸਟਮਾਰਟਮ ਕਰਵਾਉਣ ਉਪਰੰਤ ਕਾਕਾ ਸਿੰਘ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਛਾਜਲੀ ਵਿਖੇ ਸ਼ੇਰ ਸਿੰਘ ਵਾਸੀ ਚੱਠਾ ਨਨਹੇੜ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ।


author

Gurminder Singh

Content Editor

Related News