ਮੋਟਰਸਾਈਕਲ ਤੇ ਬਲੈਰੋ ਵਿਚਾਲੇ ਜ਼ਬਰਦਸਤ ਹਾਦਸਾ, 3 ਦੀ ਮੌਤ
Tuesday, Dec 12, 2017 - 06:01 PM (IST)

ਭਾਦਸੋਂ (ਅਵਤਾਰ) : ਭਾਦਸੋਂ-ਪਟਿਆਲਾ ਰੋਡ 'ਤੇ ਲੌਟ ਨਹਿਰ ਦੇ ਨਜ਼ਦੀਕ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ 3 ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੋਟਰਸਾਈਕਲ ਅਤੇ ਬਲੈਰੋ ਗੱਡੀ ਦਰਮਿਆਨ ਹੋਏ ਹਾਦਸੇ 'ਚ ਮੋਟਰਸਾਈਕਲ ਸਵਾਰ ਮੇਜਰ ਸਿੰਘ ਪੁੱਤਰ ਸੁਰਿੰਦਰ ਸਿੰਘ ਪਿੰਡ ਆਲੋਵਾਲ, ਸੁਰਿੰਦਰ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਰਣਜੀਤ ਨਗਰ ਪਟਿਆਲਾ ਅਤੇ ਬੈਲੋਰੋ ਗੱਡੀ ਸਵਾਰ ਧਰਮਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਧਨੌਰਾ ਦੀ ਮੌਤ ਹੋ ਗਈ।
ਘਟਨਾ ਦੀ ਜਾਂਚ ਲਈ ਥਾਣਾ ਬਖ਼ਸੀਵਾਲ ਦੇ ਏ. ਐੱਸ. ਆਈ ਸ਼ਾਮ ਲਾਲ ਪੁਲਸ ਪਾਰਟੀ ਸਮੇਤ ਘਟਨ ਸਥਾਨ 'ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਲਾਸ਼ਾਂ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲਾ ਕਰ ਦਿੱਤੀਆਂ ਹਨ। ਥਾਣਾ ਬਖ਼ਸ਼ੀਵਾਲ 'ਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।