ਸੜਕ ਹਾਦਸੇ ’ਚ 1 ਦੀ ਮੌਤ, ਇਕ ਜ਼ਖਮੀ

Tuesday, May 04, 2021 - 05:52 PM (IST)

ਸੜਕ ਹਾਦਸੇ ’ਚ 1 ਦੀ ਮੌਤ, ਇਕ ਜ਼ਖਮੀ

ਅਬੋਹਰ (ਸੁਨੀਲ) : ਬੀਤੀ ਰਾਤ ਪਿੰਡ ਦੀਵਾਨਖੇੜਾ ਤੇ ਦੌਲਤਪੁਰਾ ਰੋਡ ’ਤੇ ਵਾਪਰੇ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸਦਾ ਭਤੀਜਾ ਫੱਟੜ ਹੋ ਗਿਆ। ਜਿਸਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਹਵਾਲੇ ਕਰਦੇ ਹੋਏ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਸ਼੍ਰੀਗੰਗਾਨਗਰ ਦੇ 1 ਸੀ ਬਡ਼ੀ ਵਾਸੀ ਸੁਰਿੰਦਰ ਸਿੰਘ ਪੁੱਤਰ ਬਲਦੇਵ ਸਿੰਘ (30) ਆਪਣੇ ਭਤੀਜੇ ਆਸ਼ੁ ਪੁੱਤਰ ਰਾਜੂ ਨਾਲ ਮੋਟਰਸਾਈਕਲ ’ਤੇ ਬੀਤੀ ਰਾਤ ਸ਼ਹਿਰ ਤੋਂ ਵਾਪਿਸ ਜਾ ਰਹੇ ਸੀ ਕਿ ਜਦ ਉਹ ਦੀਵਾਨਖੇਡ਼ਾ ਨੇਡ਼ੇ ਪਹੁੰਚੇ ਤਾਂ ਰਸਤੇ ’ਚ ਕਿਸੇ ਅਣਪਛਾਤੇ ਵਾਹਨ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਬੁਰੀ ਤਰ੍ਹਾਂ ਫੱਟਡ਼ ਹੋ ਗਏ, ਇਸ ਦੌਰਾਨ ਸੁਰਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਆਸ਼ੁ ਬੁਰੀ ਤਰ੍ਹਾਂ ਫੱਟਡ਼ ਹੋ ਗਿਆ। ਨੇਡ਼ੇ-ਤੇਡ਼ੇ ਦੇ ਲੋਕਾਂ ਨੇ ਫੱਟਡ਼ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਇੱਧਰ ਅੱਜ ਥਾਣਾ ਖੁਈਆਂ ਸਰਵਰ ਪੁਲਸ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਂਦੇ ਹੋਏ ਸੁਰਿੰਦਰ ਦੇ ਪਿਤਾ ਬਲਦੇਵ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।


author

Gurminder Singh

Content Editor

Related News