ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਨਾਮ ''ਤੇ ਹੋ ਗਿਆ ਵੱਡਾ ਕਾਂਡ, ਪੂਰਾ ਮਾਮਲਾ ਜਾਣ ਉਡਣਗੇ ਹੋਸ਼

Saturday, Jul 18, 2026 - 04:23 PM (IST)

ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਨਾਮ ''ਤੇ ਹੋ ਗਿਆ ਵੱਡਾ ਕਾਂਡ, ਪੂਰਾ ਮਾਮਲਾ ਜਾਣ ਉਡਣਗੇ ਹੋਸ਼

ਤਰਨਤਾਰਨ/ਚੰਡੀਗੜ੍ਹ : ਮਾਵਾਂ-ਧੀਆਂ ਸਤਿਕਾਰ ਯੋਜਨਾ ਦੇ ਤਹਿਤ ਚੌਹਲਾ ਸਾਹਿਬ ਬਲਾਕ ਵਿਚ ਇਕ ਵੱਡਾ ਫ਼ਰਜੀਵਾੜਾ ਸਾਹਮਣੇ ਆਇਆ ਹੈ। 'ਮਾਵਾਂ-ਧੀਆਂ ਸਤਿਕਾਰ ਸਕੀਮ' ਦੇ ਲਾਭਪਾਤਰੀਆਂ ਲਈ ਰਾਖਵੀਂ ਵਿੱਤੀ ਸਹਾਇਤਾ ਨੂੰ ਆਪਣੇ ਪੁੱਤਰ ਦੇ ਬੈਂਕ ਖਾਤੇ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿਚ ਪੁਲਸ ਨੇ ਇਕ ਆਂਗਣਵਾੜੀ ਵਰਕਰ ਅਤੇ ਉਸਦੇ ਪੁੱਤਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਇਹ ਕਥਿਤ ਧੋਖਾਧੜੀ ਆਨਲਾਈਨ ਅਰਜ਼ੀਆਂ ਦੀ ਪੜਤਾਲ ਦੌਰਾਨ ਸਾਹਮਣੇ ਆਈ, ਜਿਸ ਤੋਂ ਪਹਿਲਾਂ ਕੋਈ ਵੀ ਰਾਸ਼ੀ ਜਾਰੀ ਨਹੀਂ ਹੋਈ ਸੀ। ਅਧਿਕਾਰੀਆਂ ਨੇ ਇਸ ਗੜਬੜੀ ਦਾ ਪਤਾ ਲਗਾ ਲਿਆ ਅਤੇ ਭੁਗਤਾਨ ਨੂੰ ਰੋਕ ਦਿੱਤਾ ਜਿਸ ਨਾਲ ਫੰਡਾਂ ਦਾ ਤਬਾਦਲਾ ਹੋਣ ਤੋਂ ਬਚ ਗਿਆ। ਸੂਤਰਾਂ ਮੁਤਾਬਕ ਚੋਹਲਾ ਸਾਹਿਬ ਦੀ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਨਵੇਕਤਾ ਕੁਵਰਾ ਨੇ ਗੋਇੰਦਵਾਲ ਸਾਹਿਬ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਆਪਣੀ ਸ਼ਿਕਾਇਤ ਵਿਚ ਉਨ੍ਹਾਂ ਦੋਸ਼ ਲਾਇਆ ਕਿ ਭੈਲ ਢਾਏਵਾਲਾ ਪਿੰਡ ਦੀ ਅੰਗਣਵਾੜੀ ਵਰਕਰ ਜਤਿੰਦਰ ਕੌਰ ਨੇ ਆਨਲਾਈਨ ਡਾਟਾ-ਐਂਟਰੀ ਦਾ ਕੰਮ ਆਪਣੇ ਪੁੱਤਰ ਗੁਰਬਾਜ ਸਿੰਘ ਨੂੰ ਸੌਂਪਿਆ ਸੀ। 

ਇਹ ਵੀ ਪੜ੍ਹੋ : 22 ਜੁਲਾਈ ਨੂੰ ਲੈ ਕੇ ਪੰਜਾਬ 'ਚ ਹੋਇਆ ਵੱਡਾ ਐਲਾਨ, 12 ਤੋਂ 3 ਵਜੇ ਤੱਕ...

ਇਸ ਪ੍ਰਕਿਰਿਆ ਦੌਰਾਨ ਗੁਰਬਾਜ ਨੇ ਕਥਿਤ ਤੌਰ 'ਤੇ ਸਕੀਮ ਦੀ ਰਾਸ਼ੀ ਪ੍ਰਾਪਤ ਕਰਨ ਦੇ ਇਰਾਦੇ ਨਾਲ 62 ਲਾਭਪਾਤਰੀਆਂ ਦੀਆਂ ਅਰਜ਼ੀਆਂ ਵਿਚ ਆਪਣਾ ਬੈਂਕ ਖਾਤਾ ਨੰਬਰ ਦਰਜ ਕਰ ਦਿੱਤਾ। ਸੀ.ਡੀ.ਪੀ.ਓ. ਨੇ ਦੱਸਿਆ ਕਿ ਇਸ ਬੇਨਿਯਮੀ ਦਾ ਪਤਾ ਚੰਡੀਗੜ੍ਹ ਹੈੱਡਕੁਆਰਟਰ ਦੇ ਅਧਿਕਾਰੀਆਂ ਵੱਲੋਂ ਤਸਦੀਕ ਦੌਰਾਨ ਲੱਗਿਆ। ਨਤੀਜੇ ਵਜੋਂ ਸਾਰੇ 62 ਲਾਭਪਾਤਰੀਆਂ ਦੇ ਭੁਗਤਾਨ ਰੋਕ ਦਿੱਤੇ ਗਏ। ਉਨ੍ਹਾਂ ਕਿਹਾ ਕਿ ਰਿਕਾਰਡ ਨੂੰ ਦਰੁਸਤ ਅਤੇ ਤਸਦੀਕ ਕਰਨ ਤੋਂ ਬਾਅਦ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਆਪਣੇ ਬੈਂਕ ਖਾਤਿਆਂ ਵਿਚ ਵਿੱਤੀ ਸਹਾਇਤਾ ਮਿਲ ਜਾਵੇਗੀ। ਸ਼ਿਕਾਇਤ ਦੇ ਆਧਾਰ 'ਤੇ ਗੋਇੰਦਵਾਲ ਸਾਹਿਬ ਪੁਲਸ ਨੇ ਜਤਿੰਦਰ ਕੌਰ ਅਤੇ ਗੁਰਬਾਜ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਅਸਮਾਨ 'ਚ ਦਿਖਾਈ ਦਿੱਤੀ ਰਹੱਸਮਈ ਰੌਸ਼ਨੀ, ਰਾਤ ਨੂੰ ਚੜ੍ਹ ਗਿਆ ਦਿਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News