ਮਾਂ ਨੂੰ ਆਖਰੀ ਸੈਲਫੀ ਭੇਜ ਗੱਡੀ ਸਣੇ ਭਾਖੜਾ ਨਹਿਰ 'ਚ ਜਾ ਡੁੱਬਾ ਇਕਲੌਤਾ ਪੁੱਤ, ਲਾਸ਼ ਦੇਖ ਨਿਕਲੀਆਂ ਧਾਹਾਂ

Friday, Aug 16, 2024 - 06:17 PM (IST)

ਮਾਂ ਨੂੰ ਆਖਰੀ ਸੈਲਫੀ ਭੇਜ ਗੱਡੀ ਸਣੇ ਭਾਖੜਾ ਨਹਿਰ 'ਚ ਜਾ ਡੁੱਬਾ ਇਕਲੌਤਾ ਪੁੱਤ, ਲਾਸ਼ ਦੇਖ ਨਿਕਲੀਆਂ ਧਾਹਾਂ

ਪਟਿਆਲਾ (ਬਲਜਿੰਦਰ) : ਪਟਿਆਲਾ ਜ਼ਿਲ੍ਹਾ ਦੇ ਬਲਬੇੜਾ ਦੇ ਰਹਿਣ ਵਾਲਾ ਅਮਿਤ ਗੋਇਲ ਨਾਮ ਦਾ ਨੌਜਵਾਨ ਜਿਹੜਾ ਸਰੀਰਿਕ ਪੱਖੋਂ ਅਪਾਹਜ ਸਹੀ ਤੁਰ ਫਿਰ ਨਹੀਂ ਸਕਦਾ ਸੀ ਅਤੇ ਗੱਡੀ ਵਿਚ ਹੀ ਦੂਰ ਦਾ ਸਫ਼ਰ ਤੈਅ ਕਰਦਾ ਸੀ। ਉਕਤ ਨੌਜਵਾਨ ਕੱਲ੍ਹ ਸਵੇਰੇ 11 ਦੇ ਕਰੀਬ ਆਪਣੇ ਘਰੋਂ ਗੱਡੀ ਵਿਚ ਬੈਠ ਕੇ ਪਟਿਆਲਾ ਵੱਲ ਨੂੰ ਆਇਆ ਤੇ ਰਸਤੇ ਦੇ ਵਿਚ ਭਾਖੜਾ ਨਹਿਰ ਤੋਂ ਆਪਣੀ ਇਕ ਸੈਲਫੀ ਲੈ ਕੇ ਆਪਣੀ ਮਾਂ ਨੂੰ ਭੇਜ ਦਿੱਤੀ ਅਤੇ ਉਸ ਤੋਂ ਬਾਅਦ ਗੱਡੀ ਸਣੇ ਭਾਖੜਾ ਵਿਚ ਛਾਲ ਮਾਰ ਦਿੱਤੀ। ਜਿਸ ਦੀ ਲਾਸ਼ ਨੂੰ ਅੱਜ ਗੋਤਾਖੋਰਾਂ ਦੀ ਟੀਮ ਨੇ ਭਾਖੜਾ ਨਹਿਰ ਵਿਚੋਂ ਬਰਾਮਦ ਕਰ ਲਿਆ ਹੈ। ਮ੍ਰਿਤਕ ਨੌਜਵਾਨ ਅਮਿਤ ਗੋਇਲ ਆਪਣੀ ਮਾਂ ਦਾ ਇਕਲੌਤਾ ਪੁੱਤ ਸੀ ਅਤੇ ਉਸਦੇ ਪਿਤਾ ਦੀ ਕੁਝ ਸਮੇਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪੁੱਤ ਦੀ ਲਾਸ਼ ਵੇਖ ਕੇ ਮਾਂ ਦੀਆਂ ਧਾਹਾਂ ਨਿਕਲ ਗਈਆਂ। 

ਇਹ ਵੀ ਪੜ੍ਹੋ : ਸਾਲ ਪਹਿਲਾਂ ਹੋਏ ਵਿਆਹ ਦਾ ਖ਼ੌਫਨਾਕ ਅੰਜਾਮ, ਮਾਪਿਆਂ ਦੇ ਜਵਾਨ ਪੁੱਤ ਨੇ ਜੋ ਕੀਤਾ ਕਿਸੇ ਨਾ ਸੋਚਿਆ ਸੀ

ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਅਮਿਤ ਘਰੋਂ ਕੁਝ ਵੀ ਨਹੀਂ ਕਹਿ ਕੇ ਗਿਆ ਸੀ। ਉਹ ਅਕਸਰ ਰੋਟੀ ਖਾ ਕੇ ਘਰ ਤੋਂ ਕੰਮ 'ਤੇ ਚਲਾ ਜਾਂਦਾ ਸੀ ਅਤੇ ਰਾਤ ਨੂੰ ਘਰ ਆ ਕੇ ਰੋਟੀ ਖਾਂਦਾ ਸੀ ਅਤੇ ਸੌਂ ਜਾਂਦਾ ਸੀ। ਅਜਿਹੀ ਕੋਈ ਗੱਲ ਨਹੀਂ ਸੀ ਕਿ ਉਹ ਆਤਮਹੱਤਿਆ ਕਰੇ। ਮੈਨੂੰ ਕੁਝ ਵੀ ਨਹੀਂ ਪਤਾ ਹੈ ਕਿ ਉਸਨੇ ਇਹ ਕਦਮ ਕਿਉਂ ਚੁੱਕਿਆ ਪਰ ਜਦੋਂ ਉਸਨੇ ਮੈਨੂੰ ਆਖਰੀ ਵਾਰ ਇਕ ਰਸਤੇ ਵਿਚ ਖੜ੍ਹੇ ਹੋ ਕੇ ਤਸਵੀਰ ਭੇਜੀ ਸੀ ਤਾਂ ਮੈਂ ਉਸ ਤਸਵੀਰ ਨੂੰ ਇਨਾ ਮਾਇਨੇ ਨਹੀਂ ਰੱਖਿਆ ਸੀ, ਉਹ ਅਕਸਰ ਮੈਨੂੰ ਤਸਵੀਰਾਂ ਭੇਜਦਾ ਹੁੰਦਾ ਸੀ ਪਰ ਜਦੋਂ ਅਸੀਂ ਉਸ ਨੂੰ ਲੱਭਣਾ ਚਾਹਿਆ ਤਾਂ ਉਹ ਨਹੀਂ ਲੱਭਿਆ ਅਤੇ ਫਿਰ ਸਾਨੂੰ ਅੱਜ ਕਿਸੇ ਵੱਲੋਂ ਤਸਵੀਰ ਭੇਜੀ ਗਈ ਕਿ ਤੁਹਾਡੇ ਪੁੱਤ ਦੀ ਲਾਸ਼ ਭਾਖੜਾ 'ਚੋਂ ਮਿਲੀ ਹੈ। 

ਇਹ ਵੀ ਪੜ੍ਹੋ : ਹੁੰਮਸ ਭਰੀ ਗਰਮੀ ਦੌਰਾਨ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News