ਮਦਰਜ਼ ਡੇਅ ’ਤੇ ਵਿਸ਼ੇਸ਼: ‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ...’
Sunday, May 09, 2021 - 11:29 AM (IST)
ਮੋਹਾਲੀ (ਪਰਦੀਪ ): ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਹੈ ਦੂਜਾ, ਖ਼ੁਦ ਗਿੱਲੀ ਥਾਂ ਤੇ ਸੌਂਵੇ, ਬੱਚੇ ਨੂੰ ਸੁਆਵੇ ਸੁੱਕੀ ਥਾਂ ਤੇ ...ਇਹ ਕਲੀਆਂ ਦੇ ਬਾਦਸ਼ਾਹ ਲੋਕ ਗਾਇਕ ਸਵ. ਕੁਲਦੀਪ ਮਾਣਕ ਵਲੋਂ ਗਾਏ ਗਏ ਗੀਤ ਦੀਆਂ ਸਤਰਾਂ ਹਨ ਸਵਰਗੀ ਏ , ਜੋ ਕਿ ਮਾਂ ਦੀ ਮਹਾਨਤਾ ਅਤੇ ਸਿਰਮੌਰਤਾ ਦਾ ਪ੍ਰਤੀਕ ਹਨ, ਬੇਸ਼ੱਕ ਇਹ ਗੀਤ ਗਾਇਆ ਦਹਾਕੇ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਿਆ ਹੈ,ਪਰੰਤੂ ਮਾਂ ਦੀ ਮਹਾਨਤਾ ਅਤੇ ਮਹੱਤਤਾ ਰਹਿੰਦੀ ਦੁਨੀਆ ਤਕ ਰਹੇਗੀ। ਦੁੱਖਾਂ ਦਾ ਸੰਤਾਪ ਆਪਣੇ ਪਿੰਡੇ ’ਤੇ ਹੰਢਾਉਣ ਵਾਲੀ ਮਾਂ ਕਦੇ ਆਪਣੇ ਪੁੱਤਰ ਨੂੰ ਗਿੱਲੀ ਥਾਂ ਨਹੀਂ ਸੌਣ ਦਿੰਦੀ ਸਗੋਂ ਉਸ ਲਈ ਜਗ੍ਹਾ ਸੁੱਕੀ ਕਰਕੇ ਖ਼ੁਦ ਗਿੱਲੀ ਥਾਂ ਉੱਤੇ ਸੌਂਦੀ ਨਹੀਂ ਬਲਕਿ ਲੇਟ ਜਾਂਦੀ ਹੈ।
ਇਹ ਵੀ ਪੜ੍ਹੋ: ਠੇਕੇ ਤੋਂ ਸ਼ਰਾਬ ਲਿਆਉਣ ਲਈ ਵਰਤੀ ਜਾ ਰਹੀ ਹੈ ‘ਆਪ’ ਵਿਧਾਇਕਾ ਦੀ ਸਰਕਾਰੀ ਗੱਡੀ!
ਮਾਡਰਨ ਯੁੱਗ ਵਿੱਚ ਸੋਸ਼ਲ ਮੀਡੀਆ ਭਾਰੂ
ਅੱਜ ਦੀ ਨੌਜਵਾਨ ਪੀੜੀ ਅਤੇ ਬੱਚਿਆਂ ਤੋਂ ਬੇਸ਼ੱਕ ਸੋਸ਼ਲ ਮੀਡੀਆ ਲਗਾਤਾਰ ਭਾਰੂ ਹੁੰਦਾ ਜਾ ਰਿਹਾ ਹੈ ਅਤੇ ਛੋਟੀ ਉਮਰ ਤੋਂ ਹੀ ਬੱਚੇ ਕੰਪਿਊਟਰ, ਲੈਪਟਾਪ ਅਤੇ ਜ਼ਿਆਦਾਤਰ ਮੋਬਾਈਲ ਤੇ ਹੀ ਆਪਣਾ ਜ਼ਿਆਦਾ ਸਮਾਂ ਬਤੀਤ ਕਰਦੇ ਹਨ, ਫਿਰ ਜੋ ਕੁਝ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਨੂੰ ਮਿਲਦਾ ਹੈ ਜਾਂ ਸੋਸ਼ਲ ਮੀਡੀਆ ਉੱਤੇ ਵ੍ਹੱਟਸਐਪ ਜਾਂ ਹੋਰ ਸਾਈਟਸ ਦੇ ਰਾਹੀਂ ਉਸ ਨੂੰ ਪ੍ਰਾਪਤ ਹੁੰਦਾ ਹੈ, ਉਸ ਨੂੰ ਹੀ ਉਹ ਆਪਣੇ ਜ਼ਿਹਨ ਵਿੱਚ ਵਸਾ ਕੇ ਸਮਾਜ ਵਿੱਚ ਵਿਚਰਦਾ ਹੈ ਅਤੇ ਬਿਨਾਂ ਸ਼ੱਕ ਇਕ ਉਸਾਰੂ ਸਮਾਜ ਦੀ ਸਿਰਜਣਾ ਵਿਚ ਆਪਣਾ ਉਹ ਕੀ ਯੋਗਦਾਨ ਪਾ ਸਕਦਾ ਹੈ, ਦੇ ਬਾਰੇ ’ਚ ਸੋਚਣ ਦਾ ਨੌਜਵਾਨ ਪੀੜੀ ਅਤੇ ਬੱਚਿਆਂ ਕੋਲ ਰਤਾ ਭਰ ਵੀਂ ਸਮਾਂ ਨਹੀਂ ਹੈ।
ਇਹ ਵੀ ਪੜ੍ਹੋ: ਐਡਵਾਂਸ ਕੈਂਸਰ ਸੈਂਟਰ ਬੰਦ ਕਰਨਾ ਕੈਂਸਰ ਮਰੀਜ਼ਾਂ ਦੀਆਂ ਜਾਨਾਂ ਨਾਲ ਖੇਡਣ ਬਰਾਬਰ : ਹਰਸਿਮਰਤ
ਮਾਂ ਲਈ ਉਸ ਦੀ ਔਲਾਦ ਹੀ ਹੁੰਦੀ ਹੈ ਸਭ ਤੋਂ ਉੱਤਮ ਜਾਇਦਾਦ : ਕਾਹਲੋਂ
ਮਾਂ ਲਈ ਉਸ ਦੀ ਔਲਾਦ ਹੀ ਸਭ ਤੋਂ ਉੱਤਮ ਜਾਇਦਾਦ ਹੁੰਦੀ ਹੈ ,ਹਰ ਮਾਂ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਬੱਚਾ ਇੱਕ ਚੰਗਾ ਇਨਸਾਨ ਬਣੇ ਅਤੇ ਮੈਂ ਇਹ ਚਾਹੁੰਦੀ ਹਾਂ ਕਿ ਮੇਰੇ ਬੱਚੇ ਆਪਣੀ ਸੰਤੁਸ਼ਟੀ ਹੋਵੇ ਓਨੀ ਕਮਾਈ ਜ਼ਰੂਰ ਕਰ ਲੈਣ ਅਤੇ ਸਮਾਜ ਵਿੱਚ ਇੱਕ ਰੁਤਬਾ ਬਣਾ ਕੇ ਆਪਣਾ ਦਸਵੰਧ ਜ਼ਰੂਰ ਕੱਢਣ। ਇਹ ਗੱਲ ਸਵ. ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਚੇਅਰਪਰਸਨ ਅਤੇ ਉੱਘੇ ਸਮਾਜ ਸੇਵੀ -ਬੀਬੀ ਜਗਜੀਤ ਕੌਰ ਕਾਹਲੋਂ ਨੇ ਕਹੀ। ਮੈਡਮ ਕਾਹਲੋਂ ਨੇ ਕਿਹਾ ਕਿ ਮੈਨੂੰ ਬੱਚਿਆਂ ਦੀ ਕੀਤੀ ਪਰਵਰਿਸ਼ ਉੱਤੇ ਤਾਂ ਹੀ ਮਾਣ ਹੋਵੇਗਾ, ਜੇਕਰ ਬੱਚੇ ਦੂਸਰੇ ਉੱਤੇ ਤੋਹਮਤਾਂ ਲਗਾਉਣ ਦੀ ਥਾਂ ਉੱਤੇ ਖ਼ੁਦ ਦੀਆਂ ਕੁਰੀਤੀਆਂ ਨੂੰ ਦੂਰ ਕਰਨ।
ਇਹ ਵੀ ਪੜ੍ਹੋ: ਹੁਣ ਰੁਕੇਗੀ ਆਕਸੀਜਨ ਦੀ ਕਾਲਾਬਾਜ਼ਾਰੀ, ਸਰਕਾਰ ਵਲੋਂ ਕੰਟੇਨਰ ’ਚ ਜੀ.ਪੀ.ਐੱਸ. ਟ੍ਰੈਕਿੰਗ ਡਿਵਾਇਸ ਲਗਾਉਣ ਦਾ ਹੁਕਮ
ਨੌਜਵਾਨ ਪੀੜ੍ਹੀ ਨਾ ਜ਼ੁਲਮ ਕਰੇ ਅਤੇ ਨਾ ਸਹਿਣ ਕਰੇ : ਪਰਮਜੀਤ ਕੌਰ
ਹਰ ਮਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਬੱਚੇ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਅਤੇ ਉਸਨੂੰ ਸਦਾ ਸਖ਼ਤ ਮਿਹਨਤ ਕਰਨ ਦੀ ਆਦੀ ਬਣਾਵੇ , ਤਾਂ ਕਿ ਉਹ ਹਰ ਹਾਲਤ ਵਿੱਚ ਜ਼ਿੰਦਗੀ ਜਿਊਣਾ ਸਿੱਖ ਜਾਵੇ। ਇਹ ਗੱਲ ਨੰਨ੍ਹੀ ਬੇਟੀ ਕੁਦਰਤ ਕੌਰ ਦੀ ਮਾਂ ਅਤੇ ਸਮਾਜ ਸੇਵਾ ਨੂੰ ਸਮਰਪਿਤ ਮਹਿਲਾ ਪਰਮਜੀਤ ਕੌਰ ਨੇ ਕਹੀ । ਪਰਮਜੀਤ ਕੌਰ ਨੇ ਇਹ ਵੀ ਕਿਹਾ ਕਿ ਬੱਚਿਆਂ ਨੂੰ ਇਸ ਕਾਬਲ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਉਹ ਨਾ ਹੀ ਕਿਸੇ ਤੇ ਜ਼ੁਲਮ ਕਰਨ ਅਤੇ ਨਾ ਹੀ ਸਹਿਣ।
ਇਹ ਵੀ ਪੜ੍ਹੋ: ਬਠਿੰਡਾ ’ਚ ਵਿਆਹ ਸਮਾਗਮ ਦੌਰਾਨ ਕੋਰੋਨਾ ਨਿਯਮਾਂ ਦੀ ਉਲੰਘਣਾ, ਪੁਲਸ ਨੇ ਮਾਰੀ ਰੇਡ ਤਾਂ ਪਈ ਭਾਜੜ
ਸੋਸ਼ਲ ਮੀਡੀਆ ਦੇ ਜ਼ਰੀਏ ਬੱਚੇ ਹੋ ਰਹੇ ਹਨ ਪਹਿਲਾਂ ਦੇ ਮੁਕਾਬਲੇ ਵਧੇਰੇ ਜਾਗਰੂਕ : ਬਲਜੀਤ ਕੌਰ
ਜਦੋਂ ਟੈਲੀਵਿਜ਼ਨ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਵੇਲੇ ਆਮ ਪੜ੍ਹਿਆ-ਸੁਣਿਆ ਜਾਂਦਾ ਸੀ ਕਿ ਟੀ.ਵੀ. ਦੇ ਲਾਭ ਵੀ ਹਨ ਅਤੇ ਹਾਨੀਆ ਵੀ, ਇਸੇ ਤਰ੍ਹਾਂ ਮੌਜੂਦਾ ਸੰਦਰਭ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਨੌਜਵਾਨ ਪੀੜ੍ਹੀ ਪਹਿਲਾਂ ਦੇ ਮੁਕਾਬਲੇ ਵਧੇਰੇ ਜਾਗਰੂਕ ਵੀ ਹੋ ਗਈ ਹੈ। ਅਤੇ ਉਹ ਮਾਂ ਮਦਰ-ਡੇਅ ਅਤੇ ਹੋਰਨਾਂ ਹਾਣੀਆ ਵੇ ਅਹਿਮ ਈਵੈਂਟਸ ਦੇ ਉੱਪਰ ਖ਼ੁਦ ਹੀ ਡਰਾਇੰਗ ਜਾਂ ਕੋਈ ਚੀਜ਼ ਬਣਾ ਕੇ ਸਰਪ੍ਰਾਈਜ਼ ਵਜੋਂ ਆਪਣੇ-ਆਪਣੇ ਮਾਤਾ- ਪਿਤਾ ਨੂੰ ਦੇਣਾ ਹਮੇਸ਼ਾਂ ਯਾਦ ਰੱਖਦੇ ਹਨ। ਇਹ ਗੱਲ ਸੀਨੀਅਰ ਕਾਂਗਰਸੀ ਨੇਤਾ ਅਤੇ ਕੌਂਸਲਰ ਬੀਬੀ ਬਲਜੀਤ ਕੌਰ ਨੇ ਕਹੀ।
ਇਹ ਵੀ ਪੜ੍ਹੋ: ਮਾਸੀ ਦੀ ਸ਼ਰਮਨਾਕ ਕਰਤੂਤ, ਨੌਕਰੀ ਦਿਵਾਉਣ ਬਹਾਨੇ ਭਾਣਜੀ ਨਾਲ ਕਰਵਾਇਆ ਜਬਰ-ਜ਼ਿਨਾਹ
ਮਦਰ ਡੇਅ ਦੇ ਮੌਕੇ ਤੇ ਗੱਲਬਾਤ ਕਰਦਿਆਂ ਨੰਨ੍ਹੀ ਬੱਚੀ ਰੇਹਨ ਸਿੰਘ ਦੀ ਮਾਤਾ ਗਗਨਦੀਪ ਕੌਰ ਨੇ ਕਿਹਾ ਮੋਹਾਲੀ ਨੇ ਕਿਹਾ ਕਿ ਜਸਨੀਤ ਕੌਰ ਦੀ ਮਾਤਾ ਸਵਿੰਦਰ ਕੌਰ ਫੇਜ਼ 12 ਮੁਹਾਲੀ ਨੇ ਕਿਹਾ ਕਿ ਬੱਚੇ ਨੂੰ ਸਮੇਂ ਦਾ ਹਾਣੀ ਬਣਾਉਣਾ ਹੀ ਮਾਂ ਦੀ ਹਮੇਸ਼ਾ ਪ੍ਰਾਥਮਿਕਤਾ ਰਹਿੰਦੀ ਹੈ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਲਈ ਮਾਂ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਭਾਵੇਂ ਕੁਝ ਵੀ ਹੋਵੇ ਪਰ ਮਦਰ ਡੇਅ ਦੀ ਮਹੱਤਤਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਪ੍ਰੰਤੂ ਇਸ ਦਿਨ ਹਰ ਉਸ ਵਿਅਕਤੀ ਵਿਸ਼ੇਸ਼ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਉਹ ਮਾਂ ਦੀ ਆਪਣੇ ਜੀਵਨ ਵਿੱਚ ਅਤੇ ਇਕ ਉਸਾਰੂ ਸਮਾਜ ਦੀ ਸਿਰਜਣਾ ਵਿਚ ਕੀ ਭੂਮਿਕਾ ਹੈ ,ਨੂੰ ਹਮੇਸ਼ਾਂ ਆਪਣੇ ਜ਼ਿਹਨ ਵਿੱਚ ਵਸਾ ਲਵੇ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?