ਅੱਤ ਹੋ ਗਈ ਤਾਂ ''ਮਾਂ'' ਨੇ ਮਾਸੂਮ ਧੀਆਂ ਦੇ ਖੂਨ ਨਾਲ ਰੰਗੇ ਹੱਥ, ਖੁਦ ਪੀਤਾ ਤੇਜਾਬ, ਜਾਣੋ ਪੂਰਾ ਮਾਮਲਾ

Monday, Aug 17, 2020 - 10:00 AM (IST)

ਅੱਤ ਹੋ ਗਈ ਤਾਂ ''ਮਾਂ'' ਨੇ ਮਾਸੂਮ ਧੀਆਂ ਦੇ ਖੂਨ ਨਾਲ ਰੰਗੇ ਹੱਥ, ਖੁਦ ਪੀਤਾ ਤੇਜਾਬ, ਜਾਣੋ ਪੂਰਾ ਮਾਮਲਾ

ਗੁਰਦਾਸਪੁਰ/ਰਾਵਲਪਿੰਡੀ (ਵਿਨੋਦ) : ਪਾਕਿਸਤਾਨ ਦੇ ਕਸਬਾ ਢੋਕੇ ਅਲੀ ਅਕਬਰ ’ਚ ਦੁਖੀ ਇਕ ਮਾਂ ਨੇ ਆਪਣੀਆਂ ਦੋਵੇਂ ਧੀਆਂ ਦਾ ਕਤਲ ਕਰਕੇ ਉਨ੍ਹਾਂ ਦੇ ਖੂਨ ਨਾਲ ਆਪਣੇ ਹੱਥ ਰੰਗ ਲਏ, ਸਿਰਫ ਇੰਨਾ ਹੀ ਨਹੀਂ, ਧੀਆਂ ਨੂੰ ਮਾਰਨ ਤੋਂ ਬਾਅਦ ਉਸ ਨੇ ਖੁਦ ਵੀ ਤੇਜਾਬ ਪੀ ਲਿਆ ਪਰ ਉਹ ਬਚ ਗਈ।

ਇਹ ਵੀ ਪੜ੍ਹੋ : ਪੰਜਾਬ 'ਚ 'ਕੋਰੋਨਾ' ਦਾ ਭੜਥੂ, ਕਾਂਗਰਸੀ ਮੰਤਰੀ ਤੋਂ ਬਾਅਦ ਹੁਣ 'ਅਕਾਲੀ ਵਿਧਾਇਕ' ਹੋਇਆ ਸ਼ਿਕਾਰ

ਸਰਹੱਦ ਪਾਰ ਸੂਤਰਾਂ ਮੁਤਾਬਕ ਬੀਤੀ ਸਵੇਰੇ ਕਸਬਾ ਢੋਕੇ ਅਲੀ ਅਕਬਰ ’ਚ ਇਕ ਜਨਾਨੀ ਫ਼ਾਤਿਮਾ ਨੇ ਪਹਿਲਾਂ ਆਪਣੀ 2 ਸਾਲ ਦੀ ਧੀ ਰਜੀਆ ਅਤੇ 4 ਸਾਲ ਦੀ ਧੀ ਸੁਲਤਾਨਾ ਦਾ ਗਲਾ ਵੱਢ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਹੁਣ ਚੰਡੀਗੜ੍ਹ ਤੋਂ ਚੇਨੱਈ ਦਾ ਸਫ਼ਰ ਹੋਇਆ ਸੌਖਾ, 'ਸਿੱਧੀ ਉਡਾਣ' ਸ਼ੁਰੂ

ਇਸ ਤੋਂ ਬਾਅਦ ਉਸ ਨੇ ਖੁਦ ਵੀ ਪਹਿਲਾਂ ਤੋਂ ਖਰੀਦ ਕੇ ਘਰ ’ਚ ਰੱਖੇ ਤੇਜਾਬ ਨੂੰ ਪੀ ਲਿਆ। ਜਿਵੇਂ ਹੀ ਫ਼ਾਤਿਮਾ ਦੇ ਪਤੀ ਹਰਕਤ ਅਲੀ ਨੂੰ ਪਤਾ ਲੱਗਾ ਤਾਂ ਉਸ ਨੇ ਪੁਲਸ ਨੂੰ ਖੁਦ ਹੀ ਸੂਚਿਤ ਕੀਤਾ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਪਹਿਲਾਂ ਤਾਂ ਫ਼ਾਤਿਮਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਅਤੇ ਬਾਅਦ 'ਚ 2 ਛੋਟੀਆਂ ਬੱਚੀਆਂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਨ ਲਈ ਹਸਪਤਾਲ ਭੇਜਿਆ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕਿਸੇ ਹੋਰ ਨਾਲ ਰਹਿ ਰਹੀ ਸੀ ਪਤਨੀ, ਖਫ਼ਾ ਹੋਏ ਪਤੀ ਨੇ ਦਿੱਤੀ ਦਰਦਨਾਕ ਮੌਤ

ਹਰਕਤ ਅਲੀ ਦੇ ਬਿਆਨ ਦੇ ਆਧਾਰ ’ਤੇ ਫ਼ਾਤਿਮਾ ਖਿਲਾਫ਼ ਆਪਣੀਆਂ ਹੀ ਧੀਆਂ ਦੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ ਪਰ ਦੂਜੇ ਪਾਸੇ ਫ਼ਾਤਿਮਾ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ ਲਾਇਆ ਕਿ ਉਸ ਦਾ ਪਤੀ ਉਸ ਨੂੰ ਨਾ ਤਾਂ ਪੇਕੇ ਵਾਲਿਆਂ ਨਾਲ ਗੱਲ ਕਰਨ ਦਿੰਦਾ ਸੀ ਅਤੇ ਨਾ ਹੀ ਪੇਕੇ ਘਰ ਜਾਣ ਦਿੰਦਾ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਲਈ ਵੱਡਾ ਐਲਾਨ, 12ਵੀਂ ਤੱਕ ਹੋਵੇਗੀ 'ਮੁਫ਼ਤ ਪੜ੍ਹਾਈ'

ਪਤੀ ਨੇ ਉਸ ਦੇ ਪੇਕੇ ਵਾਲਿਆਂ ਨਾਲ ਮਿਲਣ ’ਤੇ ਵੀ ਪਾਬੰਦੀ ਲਾ ਰੱਖੀ ਸੀ। ਇਸ ਗੱਲ ਨੂੰ ਲੈ ਕੇ ਘਰ 'ਚ ਕਲੇਸ਼ ਰਹਿੰਦਾ ਸੀ। ਜਦੋਂ ਪਤੀ ਦੇ ਜ਼ੁਲਮਾਂ ਦੀ ਅੱਤ ਹੋ ਗਈ ਤਾਂ ਉਸ ਨੇ ਧੀਆਂ ਸਮੇਤ ਆਪਣੀ ਜੀਵਨ ਲੀਲਾ ਖਤਮ ਕਰਨ ਦੀ ਕੋਸ਼ਿਸ ਕੀਤੀ ਸੀ।


 


author

Babita

Content Editor

Related News