ਨਵੀਂ ਵਿਆਹੀ ਲਾੜੀ ਨੇ ਆਉਂਦਿਆਂ ਹੀ ਦਿਖਾ 'ਤਾ ਰੰਗ, ਲਾੜੇ ਨਾਲ ਜੋ ਹੋਇਆ, ਸੁਣ ਰਹਿ ਜਾਵੋਗੇ ਹੈਰਾਨ

Thursday, Nov 26, 2026 - 03:23 PM (IST)

ਨਵੀਂ ਵਿਆਹੀ ਲਾੜੀ ਨੇ ਆਉਂਦਿਆਂ ਹੀ ਦਿਖਾ 'ਤਾ ਰੰਗ, ਲਾੜੇ ਨਾਲ ਜੋ ਹੋਇਆ, ਸੁਣ ਰਹਿ ਜਾਵੋਗੇ ਹੈਰਾਨ

ਮਾਛੀਵਾੜਾ ਸਾਹਿਬ (ਟੱਕਰ) : ਪਿਛਲੇ ਕਈ ਸਾਲਾਂ ਤੋਂ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਘੱਟਦੀ ਗਿਣਤੀ ਕਾਰਨ ਅਜੋਕੇ ਸਮੇਂ 'ਚ ਨੌਜਵਾਨਾਂ ਦੇ ਵਿਆਹ ਕਰਵਾਉਣ 'ਚ ਬੜੀ ਮੁਸ਼ਕਲ ਆ ਰਹੀ ਹੈ ਅਤੇ ਮਾਪੇ ਆਪਣੇ ਪੁੱਤਰਾਂ ਨੂੰ ਵਿਆਹੁਣ ਲਈ ਮੈਰਿਜ ਬਿਊਰੋ ਵਾਲਿਆਂ ਕੋਲ ਜਾ ਰਹੇ ਹਨ ਅਤੇ ਕਈ ਵਾਰ ਠੱਗੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਮਾਛੀਵਾੜਾ ਇਲਾਕੇ 'ਚ ਦੇਖਣ ਨੂੰ ਮਿਲਿਆ, ਜਿੱਥੇ ਵਿਚੋਲਣ ਨੇ ਮੁੰਡੇ ਦਾ ਵਿਆਹ ਕਰਵਾਉਣ ਲਈ 1.50 ਲੱਖ ਰੁਪਏ ਲਏ ਅਤੇ ਵਿਆਹ ਦਾ ਖ਼ਰਚਾ ਵੀ ਕਰਵਾਇਆ। ਮੁੰਡੇ ਦੇ ਪਰਿਵਾਰ ਨੂੰ ਨਿਰਾਸ਼ਾ ਦਾ ਸਾਹਮਣਾ ਉਸ ਸਮੇਂ ਕਰਨਾ ਪਿਆ, ਜਦੋਂ ਲਾੜੀ ਵਿਆਹ ਦੇ 4 ਦਿਨ ਬਾਅਦ ਵੀ ਨਾ ਪਰਤੀ। ਹੁਣ ਇਹ ਮਾਮਲਾ ਮਾਛੀਵਾੜਾ ਪੁਲਸ ਥਾਣਾ ਕੋਲ ਪੁੱਜਾ ਹੋਇਆ ਹੈ। ਜਾਣਕਾਰੀ ਅਨੁਸਾਰ ਆਪਣੇ ਨੌਜਵਾਨ ਪੁੱਤਰ ਦਾ ਵਿਆਹ ਕਰਵਾਉਣ ਲਈ ਮਾਪਿਆਂ ਨੇ ਮੈਰਿਜ ਬਿਊਰੋ ਤੱਕ ਪਹੁੰਚ ਕੀਤੀ, ਜਿਸ ’ਤੇ ਵਿਚੋਲਣ ਨੇ ਕਿਹਾ ਕਿ ਉਹ ਰਿਸ਼ਤਾ ਕਰਵਾਉਣ ਲਈ 1.50 ਲੱਖ ਰੁਪਏ ਲਵੇਗੀ। ਮਾਪਿਆਂ ਵਲੋਂ ਆਪਣੇ ਪੁੱਤ ਦਾ ਵਿਆਹ ਕਰਵਾਉਣ ਲਈ ਵਿਚੋਲਣ ਨੂੰ ਡੇਢ ਲੱਖ ਰੁਪਏ ਦੇਣਾ ਮੰਨ ਲਿਆ, ਜਿਸ ’ਤੇ ਵਿਚੋਲਣ ਨੇ ਇੱਕ ਕੁੜੀ ਦਿਖਾਈ ਅਤੇ ਦੱਸਿਆ ਕਿ ਇਹ ਗਰੀਬ ਪਰਿਵਾਰ ਦੀ ਹੈ ਅਤੇ ਇਸ ਦੀ ਮਾਂ ਦਿਮਾਗੀ ਤੌਰ ’ਤੇ ਪਰੇਸ਼ਾਨ ਰਹਿੰਦੀ ਹੈ। ਇਸ ਲਈ ਵਿਆਹ ਦਾ ਖ਼ਰਚਾ ਵੀ ਸਾਰਾ ਮੁੰਡੇ ਦੇ ਪਰਿਵਾਰ ਨੂੰ ਕਰਨਾ ਪਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਹੋਵੇਗਾ BLACKOUT, ਵੱਜਣਗੇ ਖ਼ਤਰੇ ਦੇ ਸਾਇਰਨ, ਲੋਕਾਂ ਲਈ ਜ਼ਰੂਰੀ ਹਦਾਇਤਾਂ ਜਾਰੀ

ਮਾਪਿਆਂ ਵਲੋਂ ਵਿਚੋਲਣ ਨੂੰ 1.50 ਲੱਖ ਰੁਪਏ ਦੇ ਦਿੱਤੇ ਗਏ ਅਤੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਸ਼ਹਿਰ ਦੇ ਗੁਰਦੁਆਰਾ ਸਾਹਿਬ 'ਚ ਕੁੜੀ ਨੂੰ ਬੁਲਾ ਕੇ ਆਨੰਦ ਕਾਰਜ ਦੀ ਰਸਮ ਹੋਈ। ਉਸ ਤੋਂ ਬਾਅਦ ਲਾੜਾ ਜੋ ਕੁੱਝ ਵਿਅਕਤੀਆਂ ਨੂੰ ਨਾਲ ਲੈ ਕੇ ਵਿਆਹੁਣ ਗਿਆ ਸੀ, ਉਨ੍ਹਾਂ ਨੂੰ ਇੱਕ ਹੋਟਲ 'ਚ ਵਧੀਆ ਖਾਣਾ-ਪੀਣਾ ਵੀ ਖਿਲਾਇਆ। ਮੁੰਡੇ ਦੇ ਪਰਿਵਾਰ ਨੇ 1.50 ਲੱਖ ਰੁਪਏ ਵਿਚੋਲਣ ਨੂੰ ਦਿੱਤੇ, ਕੁੜੀ ਨੂੰ ਗਹਿਣੇ, ਨਵੇਂ ਸੂਟ ਅਤੇ ਬਰਾਤੀਆਂ ਨੂੰ ਖਾਣ-ਪੀਣ ਦੇ ਸਮਾਨ ’ਤੇ ਲੱਖਾਂ ਰੁਪਏ ਹੋਰ ਖ਼ਰਚ ਕਰ ਦਿੱਤੇ। ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਆਨੰਦ ਕਾਰਜਾਂ 'ਚ ਕੁੜੀ ਦੇ ਪਰਿਵਾਰ ਵਲੋਂ ਕੋਈ ਨਹੀਂ ਆਇਆ, ਸਿਰਫ ਵਿਚੋਲਣ ਸਮੇਤ 2-3 ਔਰਤਾਂ ਹੋਰ ਮੌਜੂਦ ਰਹੀਆਂ। ਆਨੰਦ ਕਾਰਜ ਤੋਂ ਬਾਅਦ ਮੁੰਡਾ ਚਾਂਈ-ਚਾਂਈ ਨਵੀ ਵਿਆਹੀ ਲਾੜੀ ਨੂੰ ਲੈ ਕੇ ਘਰ ਆ ਗਿਆ ਅਤੇ ਸਾਰੇ ਸ਼ਗ਼ਨ ਕੀਤੇ ਗਏ। ਵਿਆਹ ਤੋਂ 4 ਦਿਨ ਬਾਅਦ ਵਿਚੋਲਣ ਮੁੰਡੇ ਦੇ ਘਰ ਆਈ ਅਤੇ ਕਿਹਾ ਕਿ ਨਵੀਂ ਵਿਆਹੀ ਕੁੜੀ ਦੀ ਮਾਂ ਕੁੱਝ ਬੀਮਾਰ ਹੈ ਅਤੇ ਉਸ ਨੂੰ ਲੈ ਕੇ ਜਾਣਾ ਹੈ। ਪਤੀ ਅਤੇ ਸਹੁਰੇ ਪਰਿਵਾਰ ਨੇ ਨਵੀਂ ਵਿਆਹੀ ਲਾੜੀ ਨੂੰ ਪੂਰੇ ਸ਼ਗਨ ਕਰਕੇ ਪੇਕੇ ਪਰਿਵਾਰ ਲਈ ਵਿਚੋਲਣ ਨਾਲ ਤੋਰ ਦਿੱਤਾ ਪਰ ਜਦੋਂ ਕੁੱਝ ਦਿਨ ਬੀਤ ਗਏ ਅਤੇ ਕੁੜੀ ਆਪਣੇ ਸਹੁਰੇ ਘਰ ਨਾ ਪਰਤੀ ਤਾਂ ਪਰਿਵਾਰ ਨੂੰ ਕੁੱਝ ਸ਼ੰਕਾ ਖੜ੍ਹੀ ਹੋਈ।

ਇਹ ਵੀ ਪੜ੍ਹੋ : ਖਰੜ-ਮੋਰਿੰਡਾ ਰੋਡ 'ਤੇ ਜਾਣ ਵਾਲੇ ਸਾਵਧਾਨ! 2 ਮਹੀਨੇ ਬੰਦ ਰਹੇਗਾ ਇਹ ਰਾਹ, ਪੜ੍ਹੋ ਕਾਰਨ

ਲੜਕੇ ਪਰਿਵਾਰ ਵਲੋਂ ਵਿਚੋਲਣ ਨਾਲ ਜਦੋਂ ਰਾਬਤਾ ਕਾਇਮ ਕੀਤਾ ਤਾਂ ਉਸਨੇ ਕਿਹਾ ਕਿ ਨਵੀਂ ਵਿਆਹੀ ਲਾੜੀ ਨੇ ਸਹੁਰੇ ਘਰ ਜਾਣ ਤੋਂ ਕੋਰਾ ਜਵਾਬ ਦੇ ਦਿੱਤਾ ਹੈ ਕਿਉਂਕਿ ਨੌਜਵਾਨ 'ਚ ਕੋਈ ਸਮੱਸਿਆ ਹੈ। ਲੜਕਾ ਪਰਿਵਾਰ ਬਹੁਤ ਪਰੇਸ਼ਾਨ ਹੋਇਆ ਕਿ ਉਨ੍ਹਾਂ ਉੱਪਰ ਝੂਠੇ ਦੋਸ਼ ਲਗਾਏ ਜਾ ਰਹੇ ਹਨ, ਜਿਸ ’ਤੇ ਨੌਜਵਾਨ ਨੇ ਆਪਣੇ ਟੈਸਟ ਵੀ ਕਰਵਾਏ, ਜੋ ਕਿ ਤਸੱਲੀਬਖ਼ਸ ਰਹੇ। ਜਦੋਂ ਨਵੀਂ ਵਿਆਹੀ ਲਾੜੀ ਆਪਣੇ ਸਹੁਰੇ ਘਰ ਨਾ ਪਰਤੀ ਤਾਂ ਨੌਜਵਾਨ ਵਲੋਂ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਦੋਵੇਂ ਧਿਰਾਂ ਨੂੰ ਥਾਣੇ ਬੁਲਾਇਆ। ਫਿਲਹਾਲ ਪੁਲਸ ਵਲੋਂ ਦੋਵਾਂ ਧਿਰਾਂ ਵਿਚ ਰਾਜ਼ੀਨਾਮਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੜਕੇ ਪਰਿਵਾਰ ਨੂੰ 4 ਦਿਨਾਂ ਦੀ ਲਾੜੀ ਲੱਖਾਂ ਰੁਪਏ 'ਚ ਪੈ ਗਈ, ਜਿਸ ਕਾਰਨ ਹੁਣ ਵਿਆਹ ਕਰਵਾਉਣ ਵਾਲੇ ਨੌਜਵਾਨਾਂ ਨੂੰ ਅਜਿਹੇ ਠੱਗ ਵਿਚੋਲਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170

 


author

Babita

Content Editor

Related News