BLACKOUT ਤੋਂ ਪਹਿਲਾਂ ਹੀ ਜਲੰਧਰ 'ਚ ਹੋਇਆ ਘੁੱਪ ਹਨੇਰਾ! ਜਾਣੋ ਕਦੋਂ ਆਵੇਗੀ ਬੱਤੀ

Thursday, Nov 26, 2026 - 07:25 PM (IST)

BLACKOUT ਤੋਂ ਪਹਿਲਾਂ ਹੀ ਜਲੰਧਰ 'ਚ ਹੋਇਆ ਘੁੱਪ ਹਨੇਰਾ! ਜਾਣੋ ਕਦੋਂ ਆਵੇਗੀ ਬੱਤੀ

ਜਲੰਧਰ (ਪੁਨੀਤ): ਕੱਲ੍ਹ ਯਾਨੀ 27 ਨਵੰਬਰ ਨੂੰ ਰਾਤ 8 ਵਜੇ ਪੰਜਾਬ ਵਿਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਡ੍ਰਿੱਲ ਕੀਤੀ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੂੰ ਘਰਾਂ ਦੀਆਂ ਲਾਈਟਾਂ ਬੰਦ ਕਰਨ ਲਈ ਕਿਹਾ ਗਿਆ ਹੈ, ਪਰ ਉਸ ਤੋਂ ਪਹਿਲਾਂ ਹੀ ਅੱਜ ਦੇਰ ਸ਼ਾਮ ਨੂੰ ਜਲੰਧਰ ਦੇ ਕਈ ਇਲਾਕਿਆਂ ਵਿਚ ਘੁੱਪ ਹਨੇਰਾ ਹੋ ਗਿਆ ਹੈ। 

ਦਰਅਸਲ, ਪਾਵਰਕਾਮ ਵੱਲੋਂ ਅੱਜ ਜਲੰਧਰ ਮੇਨ ਸਿਟੀ ਕੈਟਾਗਰੀ-1 ਵਿਚ ਲਗਭਗ 6.50 ਵਜੇ ਤੋਂ ਪਾਵਰਕੱਟ ਲਗਾ ਦਿੱਤਾ ਗਿਆ ਹੈ, ਜਿਸ ਕਾਰਨ ਇੱਥੋਂ ਦੇ ਇਲਾਕਿਆਂ ਵਿਚ ਬੱਤੀ ਗੁੱਲ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪਾਵਰ ਕੱਟ ਰਾਤ 8 ਵਜੇ ਤਕ ਚੱਲੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀਂ ਵੀ ਸ਼ਾਮ ਲਗਭਗ 6.30 ਵਜੇ ਅਚਾਨਕ ਪੂਰੇ ਸ਼ਹਿਰ ਦੀ ਬਿਜਲੀ ਗੁੱਲ ਹੋ ਗਈ ਸੀ। ਦੇਖਦੇ ਹੀ ਦੇਖਦੇ ਬਾਜ਼ਾਰਾਂ, ਮੁੱਖ ਸੜਕਾਂ ਅਤੇ ਰਿਹਾਇਸ਼ੀ ਇਲਾਕਿਆਂ ’ਚ ਹਨੇਰਾ ਛਾ ਗਿਆ ਸੀ। ਸ਼ਾਮ ਦੇ ਬਿਜ਼ੀ ਸਮੇਂ ਵਿਚ ਅਚਾਨਕ ਹੋ ਰਹੇ 'ਬਲੈਕਆਊਟਸ' ਨਾਲ ਲੋਕਾਂ ਨੂੰ ਸਮਝ ਹੀ ਨਹੀਂ ਆਈ ਕਿ ਆਖਿਰ ਪੂਰੇ ਸ਼ਹਿਰ ਵਿਚ ਇੱਕੋ ਸਮੇਂ ਕੀ ਹੋ ਗਿਆ? ਕੁਝ ਹੀ ਦੇਰ ਵਿਚ ਬਾਜ਼ਾਰਾਂ ਤੋਂ ਲੈ ਕੇ ਘਰਾਂ ਤਕ ਲੋਕ ਬਿਜਲੀ ਬੰਦ ਹੋਣ ਦਾ ਕਾਰਨ ਜਾਣਨ ਲਈ ਇਕ-ਦੂਜੇ ਨੂੰ ਫੋਨ ਕਰਨ ਲੱਗੇ।

ਗਰਮੀ ਦੇ ਮੌਸਮ ਵਿਚ ਬਿਜਲੀ ਕੱਟ ਲੱਗਣਾ ਤਾਂ ਆਮ ਗੱਲ ਹੈ ਪਰ ਸਰਦੀ ਦੇ ਮੌਸਮ ਵਿਚ ਇਸ ਤਰ੍ਹਾਂ ਅਚਾਨਕ ਪੂਰੇ ਮਹਾਨਗਰ ਦੀ ਬੱਤੀ ਗੁੱਲ ਹੋਣ ਨਾਲ ਲੋਕ ਹੈਰਾਨ ਰਹਿ ਗਏ। ਸ਼ੁਰੂਆਤ ਵਿਚ ਲੋਕਾਂ ਨੂੰ ਲੱਗਾ ਕਿ ਸ਼ਾਇਦ ਕਿਸੇ ਇਲਾਕੇ ’ਚ ਬਿਜਲੀ ਸਪਲਾਈ ਵਿਚ ਰੁਕਾਵਟ ਆਈ ਹੈ ਪਰ ਜਦੋਂ ਆਸ-ਪਾਸ ਦੇ ਇਲਾਕਿਆਂ ਤੋਂ ਵੀ ਬਿਜਲੀ ਬੰਦ ਹੋਣ ਦੀ ਜਾਣਕਾਰੀ ਮਿਲਣ ਲੱਗੀ ਤਾਂ ਪਤਾ ਲੱਗਾ ਕਿ ਪੂਰਾ ਸ਼ਹਿਰ ਹੀ ਹਨੇਰੇ ਵਿਚ ਡੁੱਬਿਆ ਹੋਇਆ ਹੈ। ਇਸ ਤੋਂ ਬਾਅਦ ਬਿਜਲੀ ਬੰਦ ਹੋਣ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ।
 


author

Anmol Tagra

Content Editor

Related News