ਜਗਰਾਓਂ ਪੁਲ਼ ''ਤੇ ਬੰਦ ਹੋ ਸਕਦੀ ਹੈ ਭਾਰੀ ਵਾਹਨਾਂ ਦੀ ਆਵਾਜਾਈ! ਕਮਿਸ਼ਨਰ ਨੇ ਸੱਦੀ ਐਮਰਜੈਂਸੀ ਮੀਟਿੰਗ

Saturday, Nov 28, 2026 - 12:47 PM (IST)

ਜਗਰਾਓਂ ਪੁਲ਼ ''ਤੇ ਬੰਦ ਹੋ ਸਕਦੀ ਹੈ ਭਾਰੀ ਵਾਹਨਾਂ ਦੀ ਆਵਾਜਾਈ! ਕਮਿਸ਼ਨਰ ਨੇ ਸੱਦੀ ਐਮਰਜੈਂਸੀ ਮੀਟਿੰਗ

ਲੁਧਿਆਣਾ (ਹਿਤੇਸ਼): ਸ਼ਹਿਰ ਦੀ ਲਾਈਫ਼ਲਾਈਨ ਕਹੇ ਜਾਣ ਵਾਲੇ ਜਗਰਾਓਂ ਪੁਲ਼ 'ਤੇ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਹੋ ਸਕਦੀ ਹੈ। ਇਹ ਵਾਰਨਿੰਗ ਰੇਲਵੇ ਵੱਲੋਂ ਜਾਰੀ ਨੋਟਿਸ ਵਿਚ ਦਿੱਤੀ ਗਈ ਹੈ, ਜਿਸ ਵਿਚ ਪੁਲ਼ ਦੀ ਖ਼ਸਤਾ ਹਾਲਤ ਦਾ ਹਵਾਲਾ ਦਿੱਤਾ ਗਿਆ ਹੈ। 

ਹਾਲਾਂਕਿ ਇਹ ਮੁੱਦਾ ਕਾਫ਼ੀ ਦੇਰ ਤੋਂ ਚੱਲ ਰਿਹਾ ਹੈ, ਪਰ ਨਗਰ ਨਿਗਮ ਦੀ ਬੀ. ਐਂਡ ਆਰ. ਬ੍ਰਾਂਚ ਦੇ ਅਫ਼ਸਰਾਂ ਦੀ ਨਾਲਾਇਕੀ ਦੇ ਚਲਦਿਆਂ ਕੋਈ ਪੁਖ਼ਤਾ ਕਦਮ ਨਹੀਂ ਚੁੱਕਿਆ ਗਿਆ। ਇਸ ਦੇ ਮੱਦੇਨਜ਼ਰ ਰੇਲਵੇ ਵੱਲੋਂ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰਨ ਦਾ ਨੋਟਿਸ ਜਾਰੀ ਹੋਣ ਮਗਰੋਂ ਕਮਿਸ਼ਨਰ ਵੱਲੋਂ ਜਿੱਥੇ 2 ਦਿਨ ਪਹਿਲਾਂ ਸਾਈਟ ਵਿਜ਼ਿਟ ਕੀਤੀ ਗਈ ਸੀ, ਹੁਣ ਉਨ੍ਹਾਂ ਨੇ ਇਸ ਸਬੰਧੀ ਰਣਨੀਤੀ ਬਣਾਉਣ ਲਈ 30 ਨਵੰਬਰ ਨੂੰ ਨਗਰ ਨਿਗਮ ਦੇ ਨਾਲ ਰੇਲਵੇ ਤੇ ਟ੍ਰੈਫ਼ਿਕ ਪੁਲਸ ਦੇ ਅਫ਼ਸਰਾਂ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਹੈ। 


author

Anmol Tagra

Content Editor

Related News