ਮਾਂ ਨੇ ਦੋ ਧੀਆਂ ਨਾਲ ਨਹਿਰ ’ਚ ਮਾਰੀ ਛਾਲ
05/26/2023 10:56:51 PM

ਸਮਰਾਲਾ (ਗਰਗ, ਬੰਗੜ)-ਅੱਜ ਸਰਹਿੰਦ ਨਹਿਰ ਨੀਲੋਂ ਪੁਲ ਕੋਲ ਗੁਰਦੀਪ ਕੌਰ ਪਤਨੀ ਬੇਅੰਤ ਸਿੰਘ ਵਾਸੀ ਸਾਹਨੇਵਾਲ ਨੇ ਆਪਣੀਆਂ ਦੋ ਬੱਚੀਆਂ ਸਮੇਤ ਨੀਲੋਂ ਨਹਿਰ ਦੇ ਪੁਲ ਉਪਰੋਂ ਨਹਿਰ ’ਚ ਛਾਲ ਮਾਰ ਦਿੱਤੀ। ਵੱਡੀ ਬੱਚੀ ਜਿਸ ਦੀ ਉਮਰ 4 ਸਾਲਾਂ ਦੀ ਅਤੇ ਛੋਟੀ ਬੱਚੀ 2 ਮਹੀਨਿਆਂ ਦੀ ਹੈ। ਮੌਕੇ ’ਤੇ ਗੋਤਾਖੋਰਾਂ ਵੱਲੋ ਮਾਂ ਅਤੇ ਛੋਟੀ ਬੱਚੀ ਨੂੰ ਨਹਿਰ ’ਚੋਂ ਕੱਢ ਕੇ ਸਰਕਾਰੀ ਹਸਪਤਾਲ ਸਮਰਾਲਾ ਦਾਖ਼ਲ ਕਰਵਾਇਆ ਗਿਆ ਪਰ 4 ਸਾਲਾਂ ਦੀ ਵੱਡੀ ਬੱਚੀ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਲਈ ਅਹਿਮ ਖ਼ਬਰ, ਸਰਵਪੱਖੀ ਵਿਕਾਸ ਲਈ CM ਮਾਨ ਦਾ ਵੱਡਾ ਫ਼ੈਸਲਾ, ਪੜ੍ਹੋ Top 10
ਹਸਪਤਾਲ ’ਚ ਡਾਕਟਰਾਂ ਵੱਲੋਂ ਦੋਵਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿੱਥੇ ਮਾਂ ਦੀ ਹਾਲਤ ਬਿਲਕੁਲ ਠੀਕ ਹੈ, ਉੱਥੇ ਹੀ ਛੋਟੀ ਬੱਚੀ ਦਾ ਅਜੇ ਇਲਾਜ ਚੱਲ ਰਿਹਾ ਹੈ।