ਸੱਸ, ਗਰਭਵਤੀ ਨੂੰਹ ਅਤੇ ਪੋਤਰੀ ਦੀ ਭੇਦਭਰੇ ਹਾਲਾਤਾਂ ’ਚ ਮੌਤ

Wednesday, Dec 02, 2020 - 09:43 PM (IST)

ਸੱਸ, ਗਰਭਵਤੀ ਨੂੰਹ ਅਤੇ ਪੋਤਰੀ ਦੀ ਭੇਦਭਰੇ ਹਾਲਾਤਾਂ ’ਚ ਮੌਤ

ਤਰਨਤਾਰਨ (ਰਾਜੂ)-ਤਰਨਤਾਰਨ ਦੇ ਇਕ ਘਰ ’ਚ ਬੀਤੇ ਦਿਨ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਭੇਦਭਰੇ ਹਾਲਾਤਾਂ ’ਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਗੁਰੂ ਤੇਗ ਬਹਾਦੁਰ ਨਗਰ ਦੀ ਗਲੀ ਹਨੂਮਾਨ ਵਾਲੀ ਵਿਖੇ ਇਕ ਘਰ ’ਚ ਸੱਸ , ਨੂੰਹ ਅਤੇ ਪੋਤਰੀ ਦੀਆਂ ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨੂੰਹ ਗੀਤਇੰਦਰ ਕੌਰ (35), ਸੱਸ ਪ੍ਰੀਤਮ ਕੌਰ (60) ਅਤੇ ਪੋਤਰੀ ਨੂਰ (10) ਦੀ ਕਿਸੇ ਜ਼ਹਿਰੀਲੇ ਪਦਾਰਥ ਨਿਗਲਣ ਕਾਰਨ ਮੌਤ ਹੋ ਗਈ।

ਇਹ ਵੀ ਪੜ੍ਹੋ:-ਮੱਛੀ ਦੀ ਉਲਟੀ ਨਾਲ ਮਛੇਰਾ ਇੰਝ ਬਣਿਆ ਰਾਤੋ-ਰਾਤ ਕਰੋੜਪਤੀ

ਇਸ ਘਟਨਾ ਦੀ ਸੂਚਨਾ ਆਲੇ ਦੁਆਲੇ ਦੇ ਲੋਕਾਂ ਵਲੋਂ ਪੁਲਸ ਨੂੰ ਦਿੱਤੀ ਗਈ। ਜਿਸ ਤੋਂ ਤੁਰੰਤ ਬਾਅਦ ਘਟਨਾ ਵਾਲੀ ਥਾਂ ’ਤੇ ਡੀ.ਐੱਸ.ਪੀ ਸੁੱਚਾ ਸਿੰਘ ਬੱਲ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਮੌਕੇ ’ਤੇ ਪੁੱਜ ਗਏ। ਜਿੰਨ੍ਹਾਂ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾਇਆ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਰਾਜਬੀਰ ਸਿੰਘ ਜੋ ਕਿਸੇ ਪ੍ਰਾਈਵੇਟ ਕੰਪਨੀ ਅੰਦਰ ਬਤੌਰ ਸਕਿਓਰਿਟੀ ਜਵਾਨ ਤਾਇਨਾਤ ਹੈ ਦੀ ਪਤਨੀ ਗੀਤਇੰਦਰ ਕੌਰ ਜੋ 8 ਮਹੀਨਿਆਂ ਤੋਂ ਗਰਭਵਤੀ ਸੀ। ਪੁਲਸ ਨੇ ਸ਼ੁਰੂਆਤੀ ਜਾਂਚ ਦੌਰਾਨ ਰਾਜਬੀਰ ਸਿੰਘ ਨੂੰ ਹਿਰਾਸਤ ’ਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO


author

Karan Kumar

Content Editor

Related News