ਮ੍ਰਿਤਕ ਮਾਂ ਦਾ ਸਦਮਾ ਨਾ ਸਹਾਰ ਸਕਿਆ ਪੁੱਤ, ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਕਰ ਬੈਠਾ ਇਹ ਕਾਰਾ

Saturday, Sep 12, 2020 - 06:14 PM (IST)

ਮ੍ਰਿਤਕ ਮਾਂ ਦਾ ਸਦਮਾ ਨਾ ਸਹਾਰ ਸਕਿਆ ਪੁੱਤ, ਅਸਥੀਆਂ ਜਲ ਪ੍ਰਵਾਹ ਕਰਨ ਮੌਕੇ ਕਰ ਬੈਠਾ ਇਹ ਕਾਰਾ

ਮੱਖੂ (ਵਾਹੀ): ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਈ ਮਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਆਏ ਨੌਜਵਾਨ ਪੁੱਤਰ ਨੇ ਸਦਮਾ ਨਾ ਸਹਾਰਦਿਆਂ ਰਾਜਸਥਾਨ ਨਹਿਰ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। ਥਾਣਾ ਮੱਖੂ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਅਤੇ ਏ. ਐੱਸ.ਆਈ. ਕਰਮਜੀਤ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਮੋਗਾ ਦੇ ਵਾਰਡ ਨੰ: 48 ਵਾਸੀ ਸ਼ਿਵ ਕੁਮਾਰ ਦੀ ਪਤਨੀ ਊਸ਼ਾ ਦੇਵੀ ਦੀ ਮੌਤ ਹੋ ਗਈ ਸੀ। ਜਿਸ ਦੇ ਫੁੱਲ ਜਲ ਪ੍ਰਵਾਹ ਕਰਨ ਲਈ ਉਹ ਮੱਖੂ ਨੇੜਿਓਂ ਲੰਘਦੀਆਂ ਵੱਡੀਆਂ ਨਹਿਰਾਂ 'ਤੇ ਆਏ ਸਨ। ਜਦਕਿ ਇਸੇ ਦੌਰਾਨ ਮਰਹੂਮ ਮਾਤਾ ਦੇ 35 ਸਾਲਾ ਪੁੱਤਰ ਮਨਜੀਤ ਕੁਮਾਰ ਨੇ ਅਸਥੀਆਂ ਪਾਣੀ 'ਚ ਜਲ ਪ੍ਰਵਾਹ ਕਰਦਿਆਂ ਖੁਦ ਵੀ ਨਹਿਰ 'ਚ ਛਾਲ ਮਾਰ ਦਿੱਤੀ। 

ਇਹ ਵੀ ਪੜ੍ਹੋ: ਪ੍ਰੇਮ ਸੰਬੰਧਾਂ ਦਾ ਦਿਲ ਕੰਬਾਊ ਅੰਤ, ਪ੍ਰੇਮੀ ਨੇ ਪਿਤਾ ਨਾਲ ਮਿਲ ਜ਼ਹਿਰ ਦੇ ਕੇ ਮਾਰੀ ਪ੍ਰੇਮਿਕਾ

ਉਨ੍ਹਾਂ ਦੱਸਿਆ ਕਿ ਕੁਝ ਚਿਰ ਪਹਿਲਾਂ ਮਨਜੀਤ ਕੁਮਾਰ ਦੀ ਪਤਨੀ ਦੀ ਵੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੇ ਤਿੰਨ ਸਾਲਾ ਪੁੱਤਰ ਨੂੰ ਦਾਦੀ ਹੀ ਪਾਲ-ਪੋਸ ਰਹੀ ਸੀ। ਪਰਿਵਾਰ ਅਨੁਸਾਰ ਮਾਂ ਨਾਲ ਜ਼ਿਆਦਾ ਪਿਆਰ ਹੋਣ ਕਾਰਣ ਅਤੇ ਬੱਚੇ ਦੇ ਭਵਿੱਖ ਬਾਬਤ ਚਿੰਤਤ ਮਨਜੀਤ ਕੁਮਾਰ ਨੇ ਆਤਮ-ਹੱਤਿਆ ਵਰਗਾ ਕਦਮ ਉਠਾਇਆ। ਖਬਰ ਲਿਖੇ ਜਾਣ ਤੱਕ ਮਨਜੀਤ ਕੁਮਾਰ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਦੋ ਵੱਡੇ ਕਾਂਗਰਸੀ ਆਗੂਆਂ ਦੀ ਆਪਸ 'ਚ ਖੜਕੀ, ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ ਬਣੀ ਚਰਚਾ ਦਾ ਵਿਸ਼ਾ


author

Shyna

Content Editor

Related News