ਖਾਲੀ ਪਲਾਟ ''ਚ ਬੱਚੀ ਸੁੱਟਣ ਵਾਲੀ ਮਾਂ ਆਪਣੇ ਪ੍ਰੇਮੀ ਸਮੇਤ ਹੋਈ ਕਾਬੂ
Thursday, Dec 13, 2018 - 01:48 PM (IST)
ਅਲਾਵਲਪੁਰ (ਬੰਗੜ)— ਬਿਆਸ ਪਿੰਡ 'ਚ ਇਕ ਅਣਵਿਆਹੀ ਲੜਕੀ ਵੱਲੋਂ ਪਾਪ ਲੁਕਾਉਣ ਲਈ ਜਨਮ ਦਿੰਦੇ ਹੀ ਪੈਦਾ ਹੋਈ ਲੜਕੀ ਨੂੰ ਇਕ ਖਾਲੀ ਪਲਾਟ 'ਚ ਸੁੱਟ ਦਿੱਤਾ ਗਿਆ ਸੀ। ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਸ ਨੇ ਦੋਸ਼ੀ ਕੁਆਰੀ ਲੜਕੀ ਨੂੰ ਬਿਆਸ ਪਿੰਡ ਸਥਿਤ ਉਸ ਦੇ ਘਰ ਤੋਂ ਜਦ ਕਿ ਉਸ ਦੇ ਪ੍ਰੇਮੀ ਅਲਾਵਲਪੁਰ ਦੇ ਮੁਹੱਲਾ ਸ਼ਾਹਪ੍ਰਵਾਨਾ ਵਾਸੀ ਸੁਰਿੰਦਰ ਕੁਮਾਰ ਨੂੰ ਬੱਸ ਅੱਡਾ ਅਲਾਵਲਪੁਰ ਤੋਂ ਗ੍ਰਿਫਤਾਰ ਕੀਤਾ।
ਪੁਲਸ ਚੌਕੀ ਅਲਾਵਲਪੁਰ ਦੇ ਇੰਚਾ. ਦਲਜੀਤ ਕੁਮਾਰ ਨੇ ਦੱਸਿਆ ਕਿ ਦੋਸ਼ੀ ਲੜਕੀ ਦੇ ਪ੍ਰੇਮੀ ਸੁਰਿੰਦਰ ਕੁਮਾਰ ਨਾਲ ਕਰੀਬ ਸਵਾ ਸਾਲ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਦੋਸ਼ੀ ਸੁਰਿੰਦਰ ਕੁਮਾਰ ਪਲੰਬਰ ਦਾ ਕੰਮ ਕਰਦਾ ਹੈ ਅਤੇ ਲੜਕੀ ਨਾਲ ਉਸ ਦੇ ਪ੍ਰੇਮ-ਸਬੰਧ ਬਣ ਗਏ। ਅੱਗੇ ਜਾ ਕੇ ਇਨ੍ਹਾਂ ਦੇ ਪ੍ਰੇਮ ਸਬੰਧ ਨਾਜਾਇਜ਼ ਸਬੰਧਾਂ 'ਚ ਬਦਲ ਗਏ ਜਿਸ ਤੋਂ ਬਾਅਦ ਲੜਕੀ ਗਰਭਵਤੀ ਹੋ ਗਈ। ਜਿਸ ਨੇ ਬੱਚੇ ਨੂੰ ਜਨਮ ਦਿੰਦੇ ਸਾਰ ਹੀ ਖਾਲੀ ਪਲਾਟ 'ਚ ਸੁੱਟ ਦਿੱਤਾ ਸੀ।