ਅਚਾਨਕ ਕਰੰਟ ਲੱਗਣ ਕਾਰਨ ਮਾਂ-ਧੀ ਬੁਰੀ ਤਰ੍ਹਾਂ ਝੁਲਸੀਆਂ, ਹਸਪਤਾਲ ''ਚ ਦਾਖ਼ਲ

Wednesday, Aug 14, 2024 - 03:02 PM (IST)

ਅਚਾਨਕ ਕਰੰਟ ਲੱਗਣ ਕਾਰਨ ਮਾਂ-ਧੀ ਬੁਰੀ ਤਰ੍ਹਾਂ ਝੁਲਸੀਆਂ, ਹਸਪਤਾਲ ''ਚ ਦਾਖ਼ਲ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਦੀਨਾਨਗਰ ਵਿਖੇ ਅੱਜ ਮੁਹੱਲਾ ਭੀਮ ਸੈਨ ਕੋਠੇ ਵਿਖੇ ਘਰ ਦੀ ਛੱਤ 'ਤੇ ਚੜ੍ਹ ਕੇ ਸਬਜ਼ੀ ਦੀ ਵੇਲ ਸਿੱਧੀ ਕਰ ਰਹੀ ਔਰਤ ਨੂੰ ਅਚਾਨਕ ਕਰੰਟ ਲੱਗ ਗਿਆ। ਉਸ ਨੂੰ ਛੁਡਾਉਣ ਗਈ ਉਸ ਦੀ ਧੀ ਵੀ ਕਰੰਟ ਦੀ ਲਪੇਟ 'ਚ ਆਉਣ ਗਈ। ਇਸ ਘਟਨਾ ਦੋਵੇਂ ਮਾਂ-ਧੀ ਬੁਰੀ ਤਰ੍ਹਾਂ ਝੁਲਸ ਗਈਆਂ। ਜਾਣਕਾਰੀ ਅਨੁਸਾਰ ਉਕਤ ਔਰਤ ਦੇ ਮਕਾਨ ਦੇ ਨੇੜੇ ਦੀ ਬਿਜਲੀ ਦੀ 11 ਕੇਵੀ ਵੋਲਟੇਜ ਵਾਲੀ ਲਾਈਨ ਲੰਘਦੀ ਸੀ। ਇਨ੍ਹਾਂ ਵੱਲੋਂ ਆਪਣੇ ਘਰ ਦੀ ਛੱਤ ਵੱਲ ਨੂੰ ਇੱਕ ਸਬਜ਼ੀ ਦੀ ਵੇਲ ਚਾੜ੍ਹੀ ਹੋਈ ਸੀ।

ਜਦੋਂ ਅਚਾਨਕ ਔਰਤ ਲੋਹੇ ਦੀ ਰਾਟ ਲੈ ਕੇ ਉਸ ਵੇਲ ਨੂੰ ਸਿੱਧੀ ਕਰ ਰਹੀ ਸੀ ਤਾਂ ਅਚਾਨਕ ਇਹ ਲੋਹੇ ਦੀ ਰਾਟ ਨੇੜੇ ਦੀ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਨਾਲ ਟੱਚ ਹੋ ਗਈ, ਜਿਸ ਕਾਰਨ ਉਸ ਨੂੰ ਕਰੰਟ ਪਿਆ ਅਤੇ ਨੇੜੇ ਖੜ੍ਹੀ ਧੀ ਵੱਲੋਂ ਵੀ ਉਸ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੀ ਲਪੇਟ ਵਿੱਚ ਆ ਗਈ। ਫਿਲਹਾਲ ਦੋਹਾਂ ਨੂੰ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ।
 


author

Babita

Content Editor

Related News