ਕੋਰੋਨਾ ਕਾਲ ਨੇ ਖੋਹ ਲਿਆ ਰੁਜ਼ਗਾਰ, ਮਾਂ-ਧੀਆਂ ਨੇ ਨਹੀਂ ਹਾਰੀ ਹਿੰਮਤ, ਅੱਜ ਹੋਰਾਂ ਲਈ ਬਣੀਆਂ ਮਿਸਾਲ

06/01/2023 6:11:00 PM

ਜਲੰਧਰ (ਸੋਨੂੰ)- ਕਿਹਾ ਜਾਂਦਾ ਹੈ ਕਿ ਦੁਨੀਆ 'ਚ ਕੋਈ ਰਿਸ਼ਤਾ ਨਹੀਂ ਹੈ ਜੋ ਮਾਂ ਦੇ ਰਿਸ਼ਤੇ ਤੋਂ ਵੱਡਾ ਹੋਵੇ। ਅੱਜ ਅਸੀਂ ਤੁਹਾਨੂੰ ਅਜਿਹੀ ਮਾਂ ਨਾਲ ਜਾਣੂੰ ਕਰਵਾਉਣ ਜਾ ਰਹੇ ਹਾਂ ਜੋ ਆਪਣੀਆਂ ਦੋ ਧੀਆਂ ਨਾਲ ਇਕ ਛੋਟਾ ਜਿਹਾ ਢਾਬਾ ਚਲਾ ਰਹੀ ਹੈ। ਦੱਸ ਦੇਈਏ ਕਿ ਪਰਿਵਾਰਕ ਸਮੱਸਿਆਵਾਂ ਕਾਰਨ ਉਹ ਆਪਣੇ ਪਰਿਵਾਰ ਤੋਂ ਵੱਖ ਰਹਿੰਦੀ ਹੈ ਅਤੇ ਆਪਣੇ ਬੱਚਿਆਂ ਨਾਲ ਇਕੱਠੇ ਰਹਿ ਕੇ ਗੁਜ਼ਾਰਾ ਕਰ ਰਹੀ ਹੈ। ਉਸ ਦਾ ਮੰਨਣਾ ਹੈ ਕਿ ਵਿਅਕਤੀ ਨੂੰ ਜੀਵਨ ਵਿੱਚ ਜੋ ਵੀ ਮਿਲਦਾ ਹੈ, ਖ਼ੁਸ਼ ਰਹਿਣਾ ਚਾਹੀਦਾ ਹੈ ਅਤੇ ਮੁਸੀਬਤਾਂ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਹੈ।

PunjabKesari

'ਜਗ ਬਾਣੀ' ਟੀਮ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਸੀਮਾ ਨੇ ਦੱਸਿਆ ਕਿ ਉਹ ਪਿਛਲੇ 16 ਸਾਲਾਂ ਤੋਂ ਕੰਮ ਕਰ ਰਹੀ ਹੈ। ਪਹਿਲਾਂ ਉਹ ਘਰੋਂ ਟਿਫ਼ਿਨ ਬਾਕਸ ਦਾ ਕੰਮ ਕਰਦੀ ਸੀ ਅਤੇ ਕੰਮ ਵੀ ਚੰਗਾ ਚੱਲਦਾ ਸੀ ਪਰ ਲਾਕਡਾਊਨ ਦੌਰਾਨ ਉਸ ਦਾ ਕੰਮ ਇਕ ਵਾਰ ਬੰਦ ਹੋ ਗਿਆ। ਹਾਲਾਤ ਫਿਰ ਖ਼ਰਾਬ ਹੋ ਗਏ ਪਰ ਧੀਆਂ ਦੀ ਹਿੰਮਤ ਸੀ ਇਸ ਲਈ ਅਸੀਂ ਤਿੰਨ ਸਾਲ ਪਹਿਲਾਂ ਇਕ ਛੋਟਾ ਜਿਹਾ ਢਾਬਾ ਸ਼ੁਰੂ ਕੀਤਾ ਸੀ ਅਤੇ ਅੱਜ ਉਹ ਢਾਬਾ ਵਧੀਆ ਚੱਲ ਰਿਹਾ ਹੈ।

PunjabKesari

ਇਹ ਵੀ ਪੜ੍ਹੋ- ਅਮਰੀਕਾ ਦੇ ਸੁਫ਼ਨੇ ਵਿਖਾ ਕੀਤੀ 31 ਲੱਖ ਦੀ ਠੱਗੀ, ਖੁੱਲ੍ਹੇ ਭੇਤ ਨੇ ਪਰਿਵਾਰ ਦੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ

ਉਸ ਨੇ ਦੱਸਿਆ ਕਿ ਮੇਰੀਆਂ ਧੀਆਂ ਵੀ ਮੇਰੇ ਕੰਮ ਵਿੱਚ ਮੇਰੀ ਮਦਦ ਕਰਦੀਆਂ ਹਨ, ਉਹ ਪੜ੍ਹਾਈ ਵੀ ਕਰਦੀਆਂ ਹਨ ਅਤੇ ਘਰ ਵਾਪਸ ਆਉਣ 'ਤੇ ਮੇਰੀ ਮਦਦ ਕਰਦੀਆਂ ਹਨ। ਧੀਆਂ ਤੋਂ ਇਲਾਵਾ ਮੇਰਾ ਇਸ ਦੁਨੀਆਂ ਵਿੱਚ ਕੋਈ ਨਹੀਂ, ਅਸੀਂ ਇਕ ਦੂਜੇ ਦਾ ਸਹਾਰਾ ਹਾਂ। ਇਨ੍ਹਾਂ ਹਾਲਾਤ ਵਿਚ ਮੈਂ ਇਹ ਸਿੱਖਿਆ ਹੈ ਕਿ ਜ਼ਿੰਦਗੀ ਵਿੱਚ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਹਨ ਪਰ ਅਸੀਂ ਉਨ੍ਹਾਂ ਦਾ ਸਾਹਮਣਾ ਕਿਵੇਂ ਕਰਦੇ ਹਾਂ, ਇਹ ਵੱਡੀ ਗੱਲ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਭਾਰੀ ਮੀਂਹ ਮਗਰੋਂ ਬਦਲੇਗਾ ਮੌਸਮ ਦਾ ਮਿਜਾਜ਼, ਜਾਣੋ ਆਉਣ ਵਾਲੇ ਦਿਨਾਂ 'ਚ ਕਿਹੋ ਜਿਹਾ ਰਹੇਗਾ ਮੌਸਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


shivani attri

Content Editor

Related News