ਮੋਗਾ ''ਚ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ-ਧੀ ਦੀ ਹੋਈ ਮੌਤ

Tuesday, May 04, 2021 - 09:04 PM (IST)

ਮੋਗਾ ''ਚ ਮਕਾਨ ਦੀ ਛੱਤ ਡਿੱਗਣ ਕਾਰਨ ਮਾਂ-ਧੀ ਦੀ ਹੋਈ ਮੌਤ

ਮੋਗਾ, (ਅਜ਼ਾਦ, ਗੋਪੀ ਰਾਊਕੇ)- ਮੋਗਾ ਦੇ ਰਾਮਗੰਜ ਮੰਡੀ ਇਲਾਕੇ ’ਚ ਅੱਜ ਦੁਪਹਿਰ ਵੇਲੇ ਇਕ ਦੋ ਮੰਜ਼ਿਲਾ ਪੁਰਾਣੇ ਘਰ ਦੀ ਛੱਤ ਡਿੱਗਣ ਕਰ ਕੇ ਮਲਬੇ ਹੇਠਾਂ ਦੱਬਣ ਕਾਰਨ ਮਾਂ-ਧੀ ਦੀ ਮੌਤ ਹੋਣ ਦਾ ਪਤਾ ਲੱਗਾ ਹੈ ਜਦੋਂ ਕਿ ਇਕ ਘਰ ਦੇ ਬਾਹਰ ਘੁੰਮ ਰਹੀ ਲੜਕੀ ਵਾਲ-ਵਾਲ ਬਚ ਗਈ। ਹਾਦਸਾ ਵਾਪਰਨ ਮਗਰੋਂ ਮਲਬੇ ਹੇਠਾਂ ਦੱਬੀ ਮਾਂ ਚਰਨਜੀਤ ਕੌਰ (55) ਅਤੇ ਧੀ ਕਿਰਨਦੀਪ ਕੌਰ (17) , ਜੋਂ 12ਵੀਂ ਕਲਾਸ ਦੀ ਵਿਦਿਆਰਥਣ ਸੀ ਨੂੰ ਲੋਕਾਂ ਨੇ ਭਾਰੀ ਮੁਸ਼ੱਕਤ ਮਗਰੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਦੋਵਾਂ ਨੇ ਦਮ ਤੋੜ ਦਿੱਤਾ ਜਦੋਂਕਿ ਘਰ ’ਚ ਹੁਣ ਇਕੱਲੀ ਸੁਖਦੀਪ ਕੌਰ ਹੀ ਬਚੀ ਹੈ, ਜੋਂ ਘਰ ਦੇ ਬਾਹਰ ਘੁੰਮ ਰਹੀ ਸੀ।

ਇਹ ਵੀ ਪੜ੍ਹੋ- ਨਵੀਆਂ ਗਾਈਡਲਾਈਨਜ਼ ਤੋਂ ਦੁਖੀ ਦੁਕਾਨਦਾਰ, ਧਰਨਾ ਲਗਾ ਕੀਤੀ ਇਹ ਮੰਗ

ਕੌਂਸਲਰ ਮਨਜੀਤ ਸਿੰਘ ਧੰਮੂ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਦੀ ਦੋ ਵਰ੍ਹੇ ਪਹਿਲਾਂ ਮੌਤ ਹੋ ਗਈ ਸੀ ਤੇ ਘਰ ਵਿਚ ਦੋ ਲੜਕੀਆਂ ਅਤੇ ਉਨ੍ਹਾਂ ਦੀ ਮਾਂ ਹੀ ਰਹਿੰਦੀਆਂ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਮਾਲੀ ਹਾਲਾਤ ਮਾੜੀ ਹੋਣ ਕਰ ਕੇ ਸਰਕਾਰੀ ਤੌਰ ’ਤੇ ਮਕਾਨ ਬਣਾਉਣ ਲਈ ਪਰਿਵਾਰ ਨੇ ਕਾਫ਼ੀ ਚਾਰਾਜੋਈ ਕੀਤੀ ਸੀ ਪਰ ਕਿੱਧਰੇ ਵੀ ਕੋਈ ਸੁਣਵਾਈ ਨਹੀਂ ਹੋਈ। ਡੀ.ਐੱਸ.ਪੀ. ਸਿਟੀ ਬਰਜਿੰਦਰ ਸਿੰਘ ਭੁੱਲਰ ਤੇ ਪੁਲਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਹੈ।
 


author

Bharat Thapa

Content Editor

Related News