ਸਮਾਣਾ ’ਚ ਖੌਫ਼ਨਾਕ ਵਾਰਦਾਤ, ਮਾਂ ਨੇ ਧੀਆਂ ਅਤੇ ਜਵਾਈ ਨਾਲ ਮਿਲ ਪੁੱਤ ਦਾ ਕੀਤਾ ਕਤਲ

Monday, Jan 31, 2022 - 11:22 AM (IST)

ਸਮਾਣਾ ’ਚ ਖੌਫ਼ਨਾਕ ਵਾਰਦਾਤ, ਮਾਂ ਨੇ ਧੀਆਂ ਅਤੇ ਜਵਾਈ ਨਾਲ ਮਿਲ ਪੁੱਤ ਦਾ ਕੀਤਾ ਕਤਲ

ਸਮਾਣਾ (ਦਰਦ, ਅਸ਼ੋਕ) : ਸਦਰ ਥਾਣਾ ਅਧੀਨ ਪੈਂਦੇ ਡੇਰਾ ਪਿੰਡ ਚੁਪਕੀ ’ਚ ਇਕ ਮਾਂ ਵੱਲੋਂ ਆਪਣੇ ਜਵਾਈ, ਧੀਆਂ ਨਾਲ ਮਿਲ ਕੇ ਪੁੱਤਰ ਦਾ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਸਸਕਾਰ ਕਰਨ ਦੀ ਤਿਆਰੀ ਸਮੇਂ ਮਿਲੀ ਗੁਪਤ ਸੂਚਨਾ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲਸ ਨੇ ਮ੍ਰਿਤਕ ਦੀ ਮਾਂ, ਭੈਣਾਂ ਅਤੇ ਜੀਜਾ ਨੂੰ ਹਿਰਾਸਤ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਸਬੰਧੀ ਸਦਰ ਪੁਲਸ ਦੀ ਕਾਰਜਕਾਰੀ ਅਧਿਕਾਰੀ ਸਬ-ਇੰਸਪੈਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਸ਼ਨੀਵਾਰ ਰਾਤ ਸਮੇਂ ਪਿੰਡ ਚੁਪਕੀ ਸਥਿਤ ਖੇਤਾਂ ’ਚ ਬਣੇ ਡੇਰੇ ਦੇ ਇਕ ਘਰ ’ਚ ਬਲਜਿੰਦਰ ਸਿੰਘ ਉਰਫ ਬੱਬੂ ਪੁੱਤਰ ਨਰੈਣ ਸਿੰਘ ਦਾ ਕਤਲ ਕੀਤੇ ਜਾਣ ਤੋਂ ਬਾਅਦ ਉਸ ਦੇ ਸਸਕਾਰ ਦੀ ਤਿਆਰੀ ਕੀਤੇ ਜਾਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿਟੀ ਥਾਣਾ ਮੁਖੀ ਸੁਰਿੰਦਰ ਭੱਲਾ ਅਤੇ ਵੱਖ-ਵੱਖ ਪੁਲਸ ਕਰਮਚਾਰੀਆਂ ਸਣੇ ਡੇਰਾ ਪਿੰਡ ਚੁਪਕੀ ’ਚ ਰੇਡ ਕੀਤੀ, ਜਿਥੇ ਲਾਸ਼ ਪਈ ਮਿਲੀ। ਜਾਂਚ ਦੌਰਾਨ ਮ੍ਰਿਤਕ ਦੇ ਸਿਰ ਵਿਚ ਸੱਟ ਅਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਮਿਲੇ, ਇਸ ਤੋਂ ਕਤਲ ਦਾ ਸ਼ੱਕ ਹੋਣ ’ਤੇ ਪਰਿਵਾਰ ’ਚ ਮੌਜੂਦ ਮ੍ਰਿਤਕ ਦੀ ਮਾਂ, ਜੀਜਾ ਅਤੇ ਭੈਣਾਂ ਤੋਂ ਪੁਛਗਿੱਛ ਕੀਤੀ ਗਈ।

ਇਹ ਵੀ ਪੜ੍ਹੋ : ਵਤਨ ਵਾਪਸੀ ਤੋਂ ਇਕ ਦਿਨ ਪਹਿਲਾਂ ਨੌਜਵਾਨ ਦੀ ਹੋਈ ਮੌਤ, ਲਾਸ਼ ਦੇਖ ਭੁੱਬਾਂ ਮਾਰ ਰੋਇਆ ਪਰਿਵਾਰ

ਪਹਿਲਾ ਤਾਂ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਨਸ਼ੇੜੀਆਂ ਵੱਲੋਂ ਕੀਤੇ ਹਮਲੇ ’ਚ ਮਾਰੇ ਜਾਣ ਦੀ ਘਟਨਾ ਦੱਸਿਆ ਪਰ ਵੱਖ-ਵੱਖ ਤੌਰ ’ਤੇ ਪਰਿਵਾਰਕ ਮੈਂਬਰਾਂ ਤੋਂ ਕੀਤੀ ਗਈ ਸਖ਼ਤ ਪੁਛਗਿੱਛ ’ਚ ਉਨ੍ਹਾਂ ਨੇ ਲੋਹੇ ਦੀ ਭਾਰੀ ਰਾਡ ਨਾਲ ਨੌਜਵਾਨ ਦਾ ਕਤਲ ਕੀਤੇ ਜਾਣ ਦੀ ਗੱਲ ਮੰਨ ਲਈ, ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਵਾਰਦਾਤ ਵਿਚ ਵਰਤੀ ਲੋਹੇ ਦੀ ਰਾਡ ਘਰ ਦੀ ਛੱਤ ਤੋਂ, ਖੂਨ ਨਾਲ ਲਿਬੜੇ ਕੱਪੜੇ ਨਜ਼ਦੀਕੀ ਖੇਤਾਂ ’ਚ ਬਰਾਮਦ ਕੀਤੇ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ ਦੀ ਮਾਂ ਬਲਜੀਤ ਕੌਰ, ਭੈਣਾਂ ਤੇ ਜੀਜਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਕਤਲ ਦੇ ਅਸਲੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਖੁਸ਼ੀਆਂ ’ਚ ਪਏ ਕੀਰਣੇ, ਵਿਆਹ ਤੋਂ ਦੋ ਦਿਨ ਬਾਅਦ ਨੌਜਵਾਨ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News