ਪਹਿਲਾਂ ਪਤੀ ਤੇ ਪੁੱਤ, ਹੁਣ ਆਖਰੀ ਸਹਾਰਾ ਵੀ ਚਿੱਟੇ ਨੇ ਖੋਹ ਲਿਆ, ਕਾਲਜਾ ਧੂਹ ਦੇਣਗੇ ਇਸ ਮਾਂ ਦੇ ਵੈਣ

Tuesday, May 26, 2020 - 06:35 PM (IST)

ਤਲਵੰਡੀ ਸਾਬੋ (ਮੁਨੀਸ਼ ਗਰਗ) : ਪੰਜਾਬ ਸਰਕਾਰ ਭਾਵੇਂ ਸੂਬੇ 'ਚੋਂ ਨਸ਼ਾ ਖਤਮ ਕਰਨ ਅਤੇ ਨਸ਼ਾ ਸੌਦਾਗਰਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਲੱਖ ਦਾਅਵੇ ਕਰ ਰਹੀ ਹੈ ਪਰ ਸੱਚਾਈ ਤਾਂ ਇਹ ਹੈ ਕਿ ਪੰਜਾਬ 'ਚੋਂ ਚਿੱਟਾ ਨਹੀਂ ਸਗੋਂ ਪੰਜਾਬੀ ਗੱਭਰੂ ਖਤਮ ਹੋ ਰਹੇ ਹਨ, ਜਿਸ ਦੇ ਗਵਾਹ ਹਨ ਇਸ ਬੇਵੱਸ ਮਾਂ ਦੇ ਹੌਕੇ, ਜਿਸ ਦੇ ਸਿਰ ਦਾ ਸਾਈਂ ਅਤੇ 2 ਪੁੱਤਰਾਂ ਨੂੰ ਨਸ਼ੇ ਨੇ ਖਾ ਲਿਆ। 

ਇਹ ਵੀ ਪੜ੍ਹੋ : ਆਉਂਦੇ ਦਿਨਾਂ 'ਚ ਅਸਮਾਨੋਂ ਵਰ੍ਹੇਗੀ ਅੱਗ, ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਰੈੱਡ ਅਲਰਟ ਜਾਰੀ

PunjabKesari

ਦਰਅਸਲ ਤਲਵੰਡੀ ਸਾਬੋ ਵਿਖੇ 21-22 ਸਾਲਾ ਨੌਜਵਾਨ ਗਗਨ ਦੀ ਲਾਸ਼ ਪੁਲਸ ਨੂੰ ਇਕ ਪਾਰਕ 'ਚੋਂ ਮਿਲੀ। ਗਗਨ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ ਪਰ ਚਿੱਟੇ ਦੀ ਆਦਤ ਅਜਿਹੀ ਲੱਗੀ ਕਿ ਚੜ੍ਹਦੀ ਜਵਾਨੀ 'ਚ ਹੀ ਉਹ ਮੌਤ ਦੇ ਮੂੰਹ 'ਚ ਜਾ ਪੁੱਜਾ। ਕੁਝ ਸਮਾਂ ਪਹਿਲਾਂ ਗਗਨ ਦੇ ਪਿਤਾ ਅਤੇ ਭਰਾ ਦੀ ਵੀ ਨਸ਼ੇ ਕਰਕੇ ਮੌਤ ਹੋ ਗਈ ਸੀ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਹ ਸਵੇਰੇ ਕਿਸ਼ਤ ਭਰਨ ਲਈ ਘਰੋਂ ਗਿਆ ਸੀ ਪਰ ਵਾਪਸ ਨਹੀਂ ਪਰਤਿਆ। ਬਾਅਦ ਵਿਚ ਉਸਦੀ ਲਾਸ਼ ਇਕ ਪਾਰਕ 'ਚੋਂ ਮਿਲੀ। 

ਇਹ ਵੀ ਪੜ੍ਹੋ : ਦੋ ਸਾਲ ਤਕ ਭਤੀਜੀ ਦੀ ਪੱਤ ਰੋਲਦਾ ਰਿਹਾ ਫੁੱਫੜ, ਕੁੜੀ ਨੇ ਇੰਝ ਸਾਹਮਣੇ ਲਿਆਂਦੀ ਕਰਤੂਤ 

ਇਕ ਪਾਸੇ ਕੋਰੋਨਾ ਨੇ ਦੁਨੀਆ 'ਚ ਤਾਂਡਵ ਮਚਾਇਆ ਹੋਇਆ ਹੈ ਪਰ ਇਸ ਦੌਰਾਨ ਲੱਗੇ ਕਰਫਿਊ 'ਚ ਇਕ ਗੱਲ ਤਾਂ ਚੰਗੀ ਹੋ ਰਹੀ ਸੀ ਕਿ ਨਸ਼ੇ ਦੀ ਚੇਨ ਜ਼ਰੂਰ ਬ੍ਰੇਕ ਹੋਈ ਨਜ਼ਰ ਆ ਰਹੀ ਸੀ ਪਰ ਕਰਫਿਊ ਖੁੱਲ੍ਹਦਿਆਂ ਹੀ ਚਿੱਟੇ ਦਾ ਕਾਲਾ ਕਾਰੋਬਾਰ ਸ਼ੁਰੂ ਹੋ ਗਿਆ ਅਤੇ ਨਾਲ ਹੀ ਸ਼ੁਰੂ ਹੋ ਗਿਆ ਮੌਤਾਂ ਦਾ ਸਿਲਸਿਲਾ। ਮਾਪੇ ਆਪਣੇ ਜਵਾਨ ਪੁੱਤਰਾਂ ਨੂੰ ਜਹਾਨੋਂ ਜਾਂਦੇ ਵੇਖ ਕੇ ਕੁਰਲਾ ਰਹੇ ਹਨ ਪਰ ਕੰਨਾਂ 'ਚ ਰੂੰ ਪਾ ਕੇ ਬੈਠੀਆਂ ਸਰਕਾਰਾਂ ਨੂੰ ਇਨ੍ਹਾਂ ਦੇ ਹੌਕੇ ਸੁਣਾਈ ਨਹੀਂ ਦੇ ਰਹੇ।

ਇਹ ਵੀ ਪੜ੍ਹੋ : ਰਾਜਾਸਾਂਸੀ ਹਵਾਈ ਅੱਡੇ ''ਤੇ ਡਿਊਟੀ ਦੇ ਰਹੇ ਡਾਕਟਰ ਤੇ ਟੈਕਨੀਸ਼ੀਅਨ ਹੋਏ ਬੇਹੋਸ਼, ਲਗਾਏ ਦੋਸ਼


author

Gurminder Singh

Content Editor

Related News