ਸਾਹਨੇਵਾਲ ''ਚ ਵੱਡੀ ਵਾਰਦਾਤ, ਮਾਂ ਸਣੇ ਅਗਵਾ ਕੀਤੀ ਮਾਸੂਮ ਧੀ

Monday, Oct 05, 2020 - 09:51 AM (IST)

ਸਾਹਨੇਵਾਲ ''ਚ ਵੱਡੀ ਵਾਰਦਾਤ, ਮਾਂ ਸਣੇ ਅਗਵਾ ਕੀਤੀ ਮਾਸੂਮ ਧੀ

ਸਾਹਨੇਵਾਲ/ਕੁਹਾੜਾ (ਜ. ਬ.) : ਇੱਥੇ ਉਸ ਸਮੇਂ ਵੱਡੀ ਵਾਰਦਾਤ ਵਾਪਰੀ, ਜਦੋਂ ਇਕ ਵਿਆਹੁਤਾ ਜਨਾਨੀ ਨੂੰ ਉਸ ਦੀ 3 ਸਾਲਾਂ ਦੀ ਮਾਸੂਮ ਧੀ ਸਮੇਤ ਕਥਿਤ ਤੌਰ 'ਤੇ ਅਗਵਾ ਕਰ ਲਿਆ ਗਿਆ। ਫਿਲਹਾਲ ਕੂੰਮਕਲਾਂ ਪੁਲਸ ਨੇ ਵਿਆਹੁਤਾ ਦੇ ਪਤੀ ਦੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਗੁਰਦੁਆਰੇ 'ਚੋਂ ਗ੍ਰੰਥੀ ਨੂੰ ਕੱਢਣ ਲਈ ਲੋਕਾਂ ਨੇ ਚੁੱਕੀ ਅੱਤ, ਤੰਗ ਹੋਏ ਨੇ ਪੈਟਰੋਲ ਛਿੜਕ ਖ਼ੁਦ ਨੂੰ ਲਾਈ ਅੱਗ

ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਪਿੰਡ ਕਟਾਣੀ ਕਲਾਂ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਘਰੋਂ ਕੰਮ ’ਤੇ ਗਿਆ ਸੀ।

ਇਹ ਵੀ ਪੜ੍ਹੋ : 'ਰਾਹੁਲ ਗਾਂਧੀ' ਦੇ ਪੰਜਾਬ ਦੌਰੇ ਦਾ ਦੂਜਾ ਦਿਨ, ਜਾਣੋ ਕੀ ਹੈ ਅੱਜ ਦਾ ਪ੍ਰੋਗਰਾਮ

ਜਦੋਂ ਘਰ ਵਾਪਸ ਪਰਤਿਆ ਤਾਂ ਦੇਖਿਆ ਕਿ ਉਸ ਦੀ 27 ਸਾਲਾ ਪਤਨੀ ਅਤੇ 3 ਸਾਲਾ ਬੇਟੀ ਘਰ ’ਚ ਨਹੀਂ ਸੀ, ਜਿਨ੍ਹਾਂ ਦੀ ਤਲਾਸ਼ ਦੌਰਾਨ ਪਤਾ ਲੱਗਾ ਕਿ ਉਸ ਦੀ ਪਤਨੀ ਅਤੇ ਧੀ ਨੂੰ ਰਾਹੁਲ ਚੋਪੜਾ ਪੁੱਤਰ ਨੱਥੂ ਰਾਮ ਵਾਸੀ ਤਹਰੀਆ, ਫਤਿਆਬਾਦ (ਹਰਿਆਣਾ) ਨੇ ਜ਼ਬਰਦਸਤੀ ਆਪਣੀ ਹਿਰਾਸਤ ’ਚ ਰੱਖਿਆ ਹੋਇਆ ਹੈ। ਇਸ ਤੋਂ ਬਾਅਦ ਪੁਲਸ ਨੇ ਉਸ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਅਤੇ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ। 
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਦਾ 'ਖੇਤੀ ਕਾਨੂੰਨ' ਖ਼ਿਲਾਫ਼ ਸਖ਼ਤ ਫ਼ੈਸਲਾ, ਲੋਕਾਂ ਦੇ ਇਕੱਠ ਨੇ ਕੀਤਾ ਵੱਡਾ ਐਲਾਨ


author

Babita

Content Editor

Related News