ਰੱਖੜੀ ਬੰਨ੍ਹਣ ਜਾ ਰਹੀਆਂ ਮਾਵਾਂ-ਧੀਆਂ ਨਾਲ ਵਾਪਰਿਆ ਭਾਣਾ, 4 ਦੀ ਮੌਤ (ਪੰਜਾਬ)

08/30/2015 4:36:58 PM

ਮੁਕੇਰੀਆਂ, (ਨਾਗਲਾ)- ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ''ਤੇ ਸਥਿਤ ਕਸਬਾ ਭੰਗਾਲਾ ਦੇ ਰੰਗਾ ਮੋੜ ''ਤੇ ਇਕ ਕਾਰ ਅਤੇ ਮੋਪੇਡ ''ਚ ਹੋਈ ਟੱਕਰ ਨਾਲ 2 ਔਰਤਾਂ ਤੇ 2 ਬੱਚੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। 
ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਰਵਿੰਦਰ ਸਿੰਘ ਨੇ ਦੱਸਿਆ ਕਿ ਪਠਾਨਕੋਟ ਵੱਲੋਂ ਆ ਰਹੀ ਇਕ ਤੇਜ਼ ਰਫ਼ਤਾਰ ਆਡੀ ਕਾਰ ਨੰ. ਸੀ ਐੱਚ 01 ਏ ਆਰ 5792 ਰੰਗਾ ਮੋੜ ''ਤੇ ਇਕ ਮੋਪੇਡ ਨੰ. ਪੀ ਬੀ 07 ਏ ਟੀ 6471 ਨਾਲ ਟਕਰਾ ਗਈ, ਜਿਸ ਦੇ ਸਿੱਟੇ ਵਜੋਂ ਰਾਧਿਕਾ ਰਾਣੀ ਪਤਨੀ ਅਕਾਸ਼ਦੀਪ ਵਾਸੀ ਨਵਾਂ ਭੰਗਾਲਾ, ਰਾਸ਼ੀ ਪੁੱਤਰੀ ਅਕਾਸ਼ਦੀਪ ਅਤੇ ਨੰਦਨੀ ਪੁੱਤਰੀ ਸੰਦੀਪ ਵਾਸੀ ਨਵਾਂ ਭੰਗਾਲਾ ਦੀ ਮੌਕੇ ''ਤੇ ਹੀ ਮੌਤ ਹੋ ਗਈ, ਜਦਕਿ ਮੋਨਿਕਾ ਪਤਨੀ ਸੰਦੀਪ ਕੁਮਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ, ਜਿਸ ਨੂੰ ਲੁਧਿਆਣਾ ਲਿਜਾਂਦੇ ਸਮੇਂ ਉਸ ਨੇ ਰਸਤੇ ਵਿਚ ਦਮ ਤੋੜ ਦਿੱਤਾ।
ਏ. ਐੱਸ. ਆਈ. ਰਵਿੰਦਰ ਸਿੰਘ ਅਨੁਸਾਰ ਕਾਰ ਨੂੰ ਮੁਨੀਸ਼ ਗੁਪਤਾ ਨਾਂ ਦਾ ਡਰਾਈਵਰ ਚਲਾ ਰਿਹਾ ਸੀ, ਜਿਸ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਵਰਨਣਯੋਗ ਹੈ ਕਿ ਮ੍ਰਿਤਕ ਔਰਤਾਂ ਆਪਣੀਆਂ ਬੱਚੀਆਂ ਨਾਲ ਰਾਜਪੁਰ ਗੜ੍ਹੀ ਵਿਖੇ ਰੱਖੜੀ ਬੰਨ੍ਹਣ ਜਾ ਰਹੀਆਂ ਸਨ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News