ਕਰਵਾ ਚੌਥ ਮੌਕੇ ਪੰਜਾਬ ਦੇ ਇਨ੍ਹਾਂ ਸ਼ਹਿਰਾਂ ਵਿਚ ਇਸ ਸਮੇਂ ਹੋਣਗੇ ਚੰਨ੍ਹ ਦੇ ਦੀਦਾਰ

10/16/2019 8:32:00 PM

ਜੈਤੋ, (ਪਰਾਸ਼ਰ)-ਭਾਰਤੀ ਸਨਾਤਨ ਧਰਮੀ ਔਰਤਾਂ ਲਈ ਕਰਵਾ ਚੌਥ ਦਾ ਤਿਉਹਾਰ ਬਹੁਤ ਮਹੱਤਵ ਵਾਲਾ ਮੰਨਿਆ ਜਾਂਦਾ ਹੈ। ਇਹ ਤਿਉਹਾਰ ਇਸ ਵਾਰ 17 ਅਕਤੂਬਰ ਨੂੰ ਬੜੀ ਧੂਮਧਾਮ ਅਤੇ ਸ਼ਰਧਾਭਾਵ ਨਾਲ ਮਨਾਇਆ ਜਾ ਰਿਹਾ ਹੈ। ਕਰਵਾਚੌਥ ’ਤੇ ਸੁਹਾਗਣਾਂ ਨੂੰ ਚੰਦਰਮਾ ਦੇ ਦੀਦਾਰ ਦੀ ਬੜੀ ਉਤਸੁਕਤਾ ਨਾਲ ਇੰਤਜ਼ਾਰ ਰਹਿੰਦਾ ਹੈ। ਇਕ ਪ੍ਰਸਿੱਧ ਪੰਚਾਂਗ ਅਨੁਸਾਰ 17 ਅਕਤੂਬਰ ਨੂੰ ਚੰਦਰਮਾ ਹਰ ਜਗ੍ਹਾ ’ਤੇ ਵੱਖ-ਵੱਖ ਸਮੇਂ ’ਤੇ ਨਜ਼ਰ ਆਵੇਗਾ। ਪੰਡਿਤ ਸ਼ਿਵ ਕੁਮਾਰ ਸ਼ਰਮਾ ਜੈਤੋ ਅਨੁਸਾਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਚੰਨ ਦਾ ਦਿਦਾਰ ਕਰਨ ਦਾ ਸਮਾਂ ਇਸ ਤਰ੍ਹਾਂ ਹੋਵੇਗਾ-

ਜਲੰਧਰ 8:21 

ਬਠਿੰਡਾ 8:18,

ਅੰਮ੍ਰਿਤਸਰ 8:23,

ਫਿਰੋਜ਼ਪੁਰ 8:20,

ਪਠਾਨਕੋਟ 8:19,

ਪਟਿਆਲਾ 8:20,

ਮੋਹਾਲੀ 8:18

ਰੋਪੜ ਤੇ ਸ੍ਰੀ ਮੁਕਤਰ ਸਾਹਿਬ 8:27 

ਲੁਧਿਆਣਾ 8:21,

ਹੁਸ਼ਿਆਰਪੁਰ 8:19,

ਫਗਵਾੜਾ 8:20,

ਸੰਗਰੂਰ  8:22

ਚੰਡੀਗੜ੍ਹ 8:17,

ਰਾਜਪੁਰਾ 8:19,

ਪਟਿਆਲਾ 8:20

ਇਸ ਤੋਂ ਇਲਾਵਾ ਪੰਜਾਬ ਦੇ ਨਾਲ ਲਗਦੇ ਸੂਬਿਆਂ ਦੇ ਇਨ੍ਹਾਂ ਸ਼ਹਿਰਾਂ ਵਿਚ ਚੰਦਰਮਾ ਦੇਖਣ ਦਾ ਸਮਾਂ ਇਸ ਤਰ੍ਹਾਂ ਹੈ। ਜਿਸ ਮੁਤਾਬਕ ਪੰਚਕੂਲਾ 'ਚ 8.17 ਵਜੇ, ਹਿਸਾਰ 8.24, ਰੋਹਤਕ 8.21, ਜੀਂਦ 8.20, ਜੰਮੂ 8.21, ਸ਼੍ਰੀ ਗੰਗਾਨਗਰ 8.21, ਬੀਕਾਨੇਰ 8.37, ਜੈਪੁਰ 8.28, ਸਿਰਸਾ 8.27, ਹਾਂਸੀ 8.24 ਵਜੇ ਤੇ ਅੰਬਾਲਾ, ਕਰਨਾਲ, ਕੁਰੂਕਸ਼ੇਤਰ 8.18, ਯਮੁਨਾਨਗਰ 8.16, ਗੁਰੂਗ੍ਰਾਮ 8.20, ਕਾਲਕਾ 8.16, ਕੁਲੂ 8.14, ਕਾਂਗੜਾ 8.17, ਸ਼ਿਮਲਾ 8.15, ਸੋਲਨ 8.16, ਹਮੀਰਪੁਰ 8.17, ਊਨਾ 8.18, ਦਿੱਲੀ ’ਚ 8.29 ’ਤੇ ਚੰਨ ਦਿਖਾਈ ਦੇਵੇਗਾ।


Arun chopra

Content Editor

Related News