ਏ.ਡੀ.ਜੀ.ਪੀ. ਦੇ ਬੇਟੇ ''ਤੇ ਛੇੜਛਾੜ ਦਾ ਕੇਸ ਦਰਜ, ਨਰੇਸ਼ ਡੋਗਰਾ ਦਾ ਨਾਂ ਕੀਤਾ ਬਾਹਰ

Sunday, Sep 22, 2019 - 11:03 AM (IST)

ਏ.ਡੀ.ਜੀ.ਪੀ. ਦੇ ਬੇਟੇ ''ਤੇ ਛੇੜਛਾੜ ਦਾ ਕੇਸ ਦਰਜ, ਨਰੇਸ਼ ਡੋਗਰਾ ਦਾ ਨਾਂ ਕੀਤਾ ਬਾਹਰ

ਹੁਸ਼ਿਆਰਪੁਰ— ਪੰਜਾਬ ਯੂਨੀਵਰਸਿਟੀ ਰੀਜ਼ਨਲ ਸੈਂਟਰ ਸਰਵਾਨੰਦ ਗਿਰੀ 'ਚ ਤਾਇਨਾਤ ਲਾਅ ਦੀ ਪ੍ਰੋਫੈਸਰ ਨਾਲ ਕੁੱਟਮਾਰ ਅਤੇ ਸਰੀਰਕ ਸ਼ੋਸ਼ਣ ਕਰਨ ਦੇ ਮਾਮਲੇ 'ਚ ਪੰਜਾਬ ਪੁਲਸ ਦੇ ਨਵੇਂ ਨਿਯੁਕਤ ਅੰਡਰ ਟ੍ਰੇਨਿੰਗ ਸਬ ਇੰਸਪੈਕਟਰ ਆਦਿਤਿਆ ਸ਼ਰਮਾ 'ਤੇ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਜਲੰਧਰ ਦੇ ਡੀ. ਸੀ. ਪੀ. (ਟ੍ਰੈਫਿਕ) ਨਰੇਸ਼ ਡੋਗਰਾ ਦਾ ਨਾਂ ਕੇਸ 'ਚ ਨਹੀਂ ਹੈ। ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਗੌਰਵ ਗਰਗ ਨੇ ਦੱਸਿਆ ਕਿ ਆਈ. ਪੀ. ਸੀ. ਦੀ ਧਾਰਾ 354-ਏ, 427, 509, 323 ਦੇ ਤਹਿਤ ਕੇਸ ਦਰਜ ਕੀਤਾ ਗਿਆ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਜੇਕਰ ਉਨ੍ਹਾਂ ਦੀ ਸ਼ਮੂਲੀਅਤ ਪਾਈ ਗਈ ਤਾਂ ਉਨ੍ਹਾਂ ਦਾ ਨਾਂ ਵੀ ਸ਼ਾਮਲ ਕੀਤਾ ਜਾਵੇਗਾ। ਉਥੇ ਹੀ ਦੂਜੇ ਪਾਸੇ ਸਟੇਟ ਹਿਊਮਿਨ ਰਾਈਟ ਕਮਿਸ਼ਨ ਨੇ ਵੀ ਹੁਸ਼ਿਆਰਪੁਰ ਪੁਲਸ ਤੋਂ ਇਸ ਸਾਰੇ ਮਾਮਲੇ ਦੀ ਰਿਪੋਰਟ ਤਲਬ ਕਰਦੇ ਹੋਏ 15 ਦਿਨ 'ਚ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। 24 ਸਤੰਬਰ ਨੂੰ ਵੁਮੈਨ ਕਮਿਸ਼ਨ ਨੇ ਆਦਿਤਿਆ ਨੂੰ ਚੰਡੀਗੜ੍ਹ 'ਚ ਤਲਬ ਕੀਤਾ ਹੈ।

ਦੱਸਣਯੋਗ ਹੈ ਕਿ ਇਥੋਂ ਦੀ ਇਕ ਲਾਅ ਪ੍ਰੋਫੈਸਰ ਵੱਲੋਂ ਪੰਜਾਬ ਦੇ ਇਕ ਨਵੇਂ ਨਿਯੁਕਤ ਅੰਡਰ ਟ੍ਰੇਨਿੰਗ ਸਬ ਇੰਸਪੈਕਟਰ ਆਦਿਤਿਆ ਸ਼ਰਮਾ 'ਤੇ ਸਰੀਰਕ ਸ਼ੋਸ਼ਣ ਅਤੇ ਕੁੱਟਮਾਰ ਦੇ ਦੋਸ਼ ਲਗਾਏ ਸਨ। ਇਸ ਦੀ ਸ਼ਿਕਾਇਤ ਪੀੜਤਾ ਨੇ ਪੰਜਾਬ ਸਰਕਾਰ, ਡੀ. ਜੀ. ਪੀ. ਪੰਜਾਬ, ਹਿਊਮਨਰਾਈਟ ਕਮਿਸ਼ਨ ਅਤੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਕੀਤੀ ਸੀ। ਪ੍ਰੋਫੈਸਰ ਮੂਲ ਰੂਪ ਨਾਲ ਪਠਾਨਕੋਟ ਦੀ ਰਹਿਣ ਵਾਲੀ ਹੈ। ਉਕਤ ਪ੍ਰੋਫੈਸਰ ਨੇ ਜਿਸ ਅੰਡਰ ਟ੍ਰੇਨਿੰਗ ਇੰਸਪੈਕਟਰ 'ਤੇ ਦੋਸ਼ ਲਗਾਏ ਹਨ, ਉਹ ਪੰਜਾਬ ਪੁਲਸ 'ਚੋਂ ਸੇਵਾ ਮੁਕਤ ਏ. ਡੀ. ਜੀ. ਪੀ. ਈਸ਼ਵਰ ਚੰਦ ਸ਼ਰਮਾ ਦਾ ਬੇਟਾ ਹੈ। ਦੱਸਣਯੋਗ ਹੈ ਕਿ ਮਹਿਲਾ ਪ੍ਰੈਫਸਰ ਪੰਜਾਬ ਯੂਨੀਵਰਸਿਟੀ ਦੇ ਸਵਾਮੀ ਸਰਵਾਨੰਦ ਗਿਰੀ ਰਿਜ਼ਨਲ ਸੈਂਟਰ 'ਚ ਤਾਇਨਾਤ ਹੈ ਜਦਕਿ ਆਦਿਤਿਆ ਸ਼ਰਮਾ ਪੰਜਾਬ ਪੁਲਸ 'ਚ ਹਾਲ ਹੀ 'ਚ ਸਬ ਇੰਸਪੈਕਟਰ ਦੇ ਤੌਰ 'ਤੇ ਫਿਲੌਰ ਅਕਾਦਮੀ 'ਚ ਟ੍ਰੇਨਿੰਗ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ ਪੰਜਾਬ ਯੂਨੀਵਰਸਿਟੀ ਦੇ ਸਵਾਮੀ ਸਰਵਾਨੰਦ ਗਿਰੀ ਰਿਜ਼ਨਲ ਸੈਂਟਰ 'ਚ ਲਾਅ ਦੀ ਪੜ੍ਹਾਈ ਕਰ ਰਿਹਾ ਸੀ।


author

shivani attri

Content Editor

Related News