ਸੁੱਤੇ ਪਏ ਮੁਹੰਮਦ ਸਦੀਕ ਦੀ ਫਿਰ ਵਾਇਰਲ ਹੋਈ ਵੀਡੀਓ

07/18/2019 12:23:42 PM

ਫਰੀਦਕੋਟ (ਬਿਊਰੋ) - ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸਾਂਸਦ ਮੁਹੰਮਦ ਸਦੀਕ ਦੀ ਸੋਸ਼ਲ ਮੀਡੀਆ 'ਤੇ ਇਕ ਅਜਿਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਹੱਸ ਰਹੇ ਹਨ। ਦੱਸ ਦੇਈਏ ਕਿ ਵਾਇਰਲ ਹੋ ਰਹੀ ਇਸ ਵੀਡੀਓ 'ਚ ਮੁਹੰਮਦ ਸਦੀਕ ਇਕ ਜਨਤਕ ਮੇਲੇ 'ਚ ਸੁੱਤੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ਦੇਖ ਮੁਹੰਮਦ ਦਾ ਮਜ਼ਾਕ ਉਡਾ ਰਹੇ ਲੋਕਾਂ ਨੇ ਕਿਹਾ ਕਿ ਮੁਹੰਮਦ ਸਦੀਕ ਜਿੱਥੇ ਵੀ ਜਾਂਦੇ ਹਨ, ਉਥੇ ਜਾ ਕੇ ਸੌਂ ਜਾਂਦੇ ਹਨ। ਲੋਕਾਂ ਨੇ ਮੁਹੰਮਦ ਦੀ ਤੁਲਨਾ ਕੁੰਭਕਰਨ ਨਾਲ ਕੀਤੀ ਹੈ। 

PunjabKesari

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੁਹੰਮਦ ਸਦੀਕ ਪਾਰਲੀਮੈਂਟ ਦੇ ਪਹਿਲੇ ਸੈਸ਼ਨ 'ਚ ਲੋਕ ਮੁੱਦੇ ਚੁੱਕਣ ਦੀ ਥਾਂ ਸੌ ਗਏ ਸਨ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਸੀ। ਵਾਇਰਲ ਹੋ ਰਹੀ ਇਹ ਵੀਡੀਓ ਨਵੀਂ ਹੈ ਜਾਂ ਪੁਰਾਣੀ, ਇਸ ਗੱਲ ਦੀ ਪੁਸ਼ਟੀ ਹੋਣਾ ਅਜੇ ਬਾਕੀ ਹੈ।


rajwinder kaur

Content Editor

Related News