ਪੰਜਾਬ ਦੇ ਮੌਜੂਦਾ ਹਾਲਾਤ ''ਤੇ ਬੋਲੇ ਮੁਹੰਮਦ ਸਦੀਕ, ਅਕਾਲੀ ਦਲ ਨੂੰ ਕਿਹਾ...

11/20/2015 5:19:08 PM

ਤਪਾ ਮੰਡੀ (ਮਾਰਕੰਡਾ) - ਪੰਥ, ਧਰਮ ਅਤੇ ਸ਼ਹੀਦਾਂ ਦੇ ਮੁੱਦਿਆਂ ''ਤੇ ਚਾਲਾਂ ਚੱਲ ਕੇ ਰਾਜਨੀਤੀ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਰਾਜਨੀਤੀ ਉਲਟੀ ਪੈ ਗਈ ਹੈ। ਪੰਜਾਬੀਆਂ ਦੇ ਮਨਾਂ ਵਿਚ ਪਈ ਦਰਾਰ ਇਨ੍ਹਾਂ ਨੂੰ ਯੂਪੀ. ਦਾ ਰਸਤਾ ਦਿਖਾ ਦੇਵੇਗੀ ਅਤੇ ਕਾਂਗਰਸ ਹੀ ਸੱਤਾ ਵਿਚ ਆ ਕੇ ਪੰਜਾਬ ਦੇ ਮਾਹੌਲ ਨੂੰ ਠੀਕ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਭਦੌੜ ਦੇ ਵਿਧਾਇਕ ਮੁਹੰਮਦ ਸਦੀਕ ਨੇ ਇਕ ਧਾਰਮਿਕ ਸਮਾਗਮ ਵਿਚ ਹਾਜ਼ਰੀ ਲਵਾਉਣ ਉਪਰੰਤ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਅਕਾਲੀ ਦਲ ਹੀ ਜ਼ਿੰਮੇਵਾਰ ਹੈ। ਜਲਦ ਹੀ ਪੰਜਾਬ ਦੀ ਵਾਗਡੋਰ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਹੋਵੇਗੀ ਜਿਸ ਨਾਲ ਸੂਬੇ ਵਿਚ ਕਾਂਗਰਸ ਦੇ ਪੱਖ ''ਚ ਹਨੇਰੀ ਆਵੇਗੀ ਜੋ ਅਕਾਲੀਆਂ ਦੇ ਤੰਬੂ ਪੱਟ ਸੁੱਟੇਗੀ। ਉਨ੍ਹਾਂ ਬੇਅਦਬੀ ਦੀ ਘਟਨਾ ਦੀ ਨਿੰਦਿਆਂ ਕਰਦਿਆਂ ਸਿੱਖ ਸੰਗਤ ਨੂੰ ਸ਼ਾਂਤੀ ਬਣਾਉਣ ਦੀ ਅਪੀਲ ਕੀਤੀ।


Gurminder Singh

Content Editor

Related News