ਫਰੀਦਕੋਟ ਵਾਸੀਆਂ ਲਈ ਮੁਹੰਮਦ ਸਦੀਕ ਨੇ ਕੀਤਾ ਵੱਡਾ ਐਲਾਨ

Saturday, Mar 28, 2020 - 06:15 PM (IST)

ਫਰੀਦਕੋਟ ਵਾਸੀਆਂ ਲਈ ਮੁਹੰਮਦ ਸਦੀਕ ਨੇ ਕੀਤਾ ਵੱਡਾ ਐਲਾਨ

ਜੈਤੋਂ (ਵੀਰਪਾਲ/ਗੁਰਮੀਤਪਾਲ) : ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚ 38 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ। ਇਸ ਘੜੀ 'ਚ ਫਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਨੇ ਵੀ ਮਦਦ ਲਈ ਆਪਣੇ ਹੱਥ ਅੱਗੇ ਵਧਾਏ ਹਨ। ਉਨ੍ਹਾਂ ਨੇ ਫੇਸਬੁੱਕ 'ਤੇ ਵੀਡੀਓ ਸ਼ੇਅਰ ਕਰਕੇ ਆਪਣੇ ਹਲਕੇ ਲਈ ਰਾਹਤ ਰਾਸ਼ੀ ਜਾਰੀ ਕੀਤੀ ਹੈ। ਕੋਰੋਨਾ ਵਾਇਰਸ ਦੇ ਬਚਾਅ ਲਈ ਕੇਂਦਰ ਸਰਕਾਰ ਵੱਲੋਂ 21 ਦਿਨ ਦੇ ਲਾਕ ਡਾਊਨ ਦੌਰਾਨ ਲੋਕਾਂ ਨੂੰ ਆ ਰਹੀਆਂ ਸਿਹਤ ਸਬੰਧੀ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਮੁਹੰਮਦ ਸਦੀਕ ਨੇ ਫਰੀਦਕੋਟ ਦੇ ਲੋਕਾਂ ਦੀਆਂ ਮੈਡੀਕਲ ਸਹੂਲਤਾਂ ਲਈ 50 ਲੱਖ ਦੀ ਸਹਾਇਤਾ ਰਾਸ਼ੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ ► ਦਿਨਕਰ ਗੁਪਤਾ ਦੇ ਆਦੇਸ਼ਾਂ 'ਤੇ ਐੱਸ. ਐੱਚ. ਓ. ਕਰਤਾਰਪੁਰ 'ਬਾਲੀ' ਲਾਈਨ ਹਾਜ਼ਰ

ਮੁਹੰਮਦ ਸਦੀਕ ਨੇ ਇਸ ਦੌਰਾਨ ਕਿਹਾ ਕਿ ਕੋਵਿਡ-19 ਦੀ ਚੁਣੌਤੀ ਨਾਲ ਨਜਿੱਠਣ ਲਈ ਐੱਮ. ਪੀ. ਲੈਂਡ ਫੰਡ 'ਚੋਂ ਜਾਰੀ ਕੀਤੀ 50 ਲੱਖ ਦੀ ਮੈਡੀਕਲ ਸਹਾਇਤਾ 'ਚ ਲੋਕ ਟੈਸਟ, ਸਕੈਨਿੰਗ, ਆਕਸੀਜਨ, ਦਵਾਈਆਂ, ਮਾਸਕ, ਹੋਰ ਮੈਡੀਕਲ ਸਹੂਲਤਾਂ ਲਈ ਰਾਸ਼ੀ ਜਾਰੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋੜਵੰਦਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਘਰ ਤੱਕ ਪਹੁੰਚਾਉਣ ਲਈ ਵਚਨਬੱਧ ਰਹੇਗੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵੀ ਕੋਰੋਨਾ ਬੀਮਾਰੀ ਤੋਂ ਬਚਾਅ ਲਈ ਘਰਾਂ 'ਚ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।

ਦੱਸਣਯੋਗ ਹੈ ਕਿ ਹਾਲ ਹੀ 'ਚ ਸਨੀ ਦਿਓਲ ਨੇ ਟਵੀਟ ਕਰਕੇ ਆਪਣੇ ਹਲਕੇ ਲਈ ਜਾਰੀ ਕੀਤੀ ਰਾਹਤ ਰਾਸ਼ੀ ਬਾਰੇ ਦੱਸਿਆ ਸੀ। ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਭਾਸ਼ਾ 'ਚ ਟਵੀਟ ਕਰਦੇ ਹੋਏ ਲਿਖਿਆ,''ਲੋਕ ਸਭਾ ਗੁਰਦਾਸਪੁਰ ਦੇ ਸਿਹਤ ਵਿਭਾਗ ਨੂੰ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਤੋਂ ਬਚਾਅ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਮੈਂ ਆਪਣੇ ਐੱਮ. ਪੀ. ਲੈਂਡ ਫੰਡ 'ਚੋ 50,00,000 ਦਾ ਫੰਡ ਜਾਰੀ ਕਰਦਾ ਹਾਂ ਤਾ ਜੋ ਸਾਡੇ ਹਲਕੇ ਗੁਰਦਾਸਪੁਰ ਨੂੰ ਇਸ ਮਹਾਮਾਰੀ ਦਾ ਸਾਹਮਣਾ ਨਾ ਕਰਨਾ ਪਵੇ।''

ਇਹ ਵੀ ਪੜ੍ਹੋ ► ਮੌਤ ਦੀ ਜੰਗ ਜਿੱਤ ਕੇ ਘਰ ਪਰਤਿਆ ਪੰਜਾਬ ਦਾ ਪਹਿਲਾ ਕੋਰੋਨਾ ਪਾਜ਼ੇਟਿਵ, ਬਿਆਨ ਕੀਤਾ ਤਜ਼ਰਬਾ

ਇਸ ਤੋਂ ਇਲਾਵਾ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਉੱਤਰੀ-ਪੱਛਮੀ ਦਿੱਲੀ ਤੋਂ ਭਾਜਪਾ ਦੇ ਐੱਮ.ਪੀ. ਹੰਸ ਰਾਜ ਹੰਸ ਵਲੋਂ ਐੱਮ.ਪੀ. ਲੈਂਡ ਫੰਡ 'ਚੋਂ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਮਦਦ ਲਈ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ। ਹੰਸ ਰਾਜ ਹੰਸ ਵਲੋਂ ਐੱਮ.ਪੀ. ਲੈੱਡ ਫੰਡ 'ਚੋਂ ਦਿੱਤਾ ਜਾ ਰਿਹਾ ਇਹ ਸਾਰਾ ਪੈਸਾ ਉੱਤਰੀ ਦਿੱਲੀ ਨਗਰ ਨਿਗਮ ਦੇ ਅਧੀਨ ਆਉਣ ਵਾਲੇ ਉੱਤਰ ਪੱਛਮੀ ਸੰਸਦੀ ਖੇਤਰ 'ਚ ਮੈਡੀਕਲ ਉਪਕਰਣਾਂ, ਦਵਾਈਆਂ ਅਤੇ ਡਿਸਪੈਂਸਰੀਆਂ 'ਚ ਆਉਣ ਵਾਲੇ ਮਰੀਜ਼ਾਂ ਦੇ ਇਲਾਜ਼, ਖੇਤਰ ਦੀ ਸਵੱਛਤਾ ਅਤੇ ਹਸਪਤਾਲਾਂ ਦੇ ਲਈ ਇਸਤੇਮਾਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਪੈਸੇ ਨਾਲ ਸੰਭਾਵਿਤ ਇਲਾਕਿਆਂ 'ਚ ਸੈਨੀਟਾਈਜ਼ਰ ਸਪ੍ਰੇਅ ਵੀ ਕਰਵਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਇਸ ਭਿਆਨਕ ਬੀਮਾਰੀ ਤੋਂ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ ► ਮੁੱਖ ਮੰਤਰੀ ਜੀ, ਪੁਲਸ ਨੂੰ ਕਹੋ ਕਿ ਪੰਜਾਬੀਆਂ ਨੂੰ ਸਮਝਾਓ, ਉਨ੍ਹਾਂ ਨੂੰ ਜ਼ਲੀਲ ਨਾ ਕਰੋ : ਸੁਖਬੀਰ

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਤੋਂ ਬਚਣਾ ਹੈ ਤਾਂ ਲਵੋ ਇਹ ਡਾਈਟ


author

Anuradha

Content Editor

Related News