ਗੁੱਸੇ 'ਚ ਆਏ ਲੋਕਾਂ ਨੇ ਮੋਹਾਲੀ ਦੇ TDI ਦਫ਼ਤਰ 'ਚ ਬਾਲਟੀਆਂ ਭਰ-ਭਰ ਸੁੱਟਿਆ ਗਟਰ ਵਾਲਾ ਪਾਣੀ, ਦੇਖੋ ਵੀਡੀਓ

Thursday, Jul 14, 2022 - 04:10 PM (IST)

ਮੋਹਾਲੀ : ਮੋਹਾਲੀ ਦੇ ਏਅਰਪੋਰਟ ਰੋਡ 'ਤੇ ਸਥਿਤ ਟੀ. ਡੀ. ਆਈ. ਸਿਟੀ 'ਚ ਲੋਕਾਂ ਵੱਲੋਂ ਲੱਖਾਂ-ਕਰੋੜਾਂ ਰੁਪਿਆ ਲਾ ਕੇ ਘਰ ਅਤੇ ਦੁਕਾਨਾਂ ਖ਼ਰੀਦੀਆਂ ਗਈਆਂ ਹਨ ਪਰ ਇੱਥੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪੁਖ਼ਤਾ ਪ੍ਰਬੰਧ ਨਹੀਂ ਹਨ। ਇਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਗੱਲ ਤੋਂ ਨਾਰਾਜ਼ ਹੋਏ ਲੋਕਾਂ ਨੇ ਬੁੱਧਵਾਰ ਨੂੰ ਜੰਮ ਕੇ ਹੰਗਾਮਾ ਕੀਤਾ।

ਇਹ ਵੀ ਪੜ੍ਹੋ : ਮਾਂ ਦੇ ਵਿਯੋਗ ਨੇ ਪੁੱਤ ਨੂੰ ਕੀਤਾ ਹਾਲੋਂ-ਬੇਹਾਲ, ਅਖ਼ੀਰ 'ਚ ਚੁੱਕ ਲਿਆ ਖ਼ੌਫ਼ਨਾਕ ਕਦਮ

ਲੋਕਾਂ ਨੇ ਆਪਣਾ ਗੁੱਸਾ ਦਿਖਾਉਂਦੇ ਹੋਏ ਟੀ. ਡੀ. ਆਈ. ਦੇ ਸੇਲਜ਼ ਦਫ਼ਤਰ ਵਿਖੇ ਪਾਣੀ ਦੇ ਟੈਂਕਰ ਨੂੰ ਪਾਈਪ ਲਾ ਕੇ ਪੌੜੀਆਂ 'ਚ ਹੀ ਛੱਡ ਦਿੱਤਾ। ਕਾਲੋਨੀ ਵਾਸੀਆਂ ਵੱਲੋਂ ਬਾਲਟੀਆਂ ਭਰ-ਭਰ ਕੇ ਗਟਰ ਵਾਲਾ ਪਾਣੀ ਦਫ਼ਤਰ ਅੰਦਰ ਸੁੱਟਿਆ ਗਿਆ। ਇਸ ਦੌਰਾਨ ਦਫ਼ਤਰ 'ਚ ਤਾਇਨਾਤ ਸੁਰੱਖਿਆ ਮੁਲਾਜ਼ਮ ਨੇ ਕਾਲੋਨੀ ਵਾਸੀਆਂ ਨੂੰ ਰੋਕਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਉੱਥੇ ਮੌਜੂਦ ਔਰਤਾਂ ਅੱਗੇ ਉਸ ਦੀ ਇੱਕ ਨਾ ਚੱਲੀ।

ਇਹ ਵੀ ਪੜ੍ਹੋ : ਸਿਹਤ ਮੰਤਰੀ ਦਾ ਐਲਾਨ : ਪੰਜਾਬ ’ਚ ਜਲਦ ਲਿਆਂਦੀ ਜਾਵੇਗੀ ਹੈਲਥ ਪਾਲਿਸੀ (ਤਸਵੀਰਾਂ)

ਲੋਕਾਂ ਦਾ ਕਹਿਣਾ ਸੀ ਕਿ ਜਦੋਂ ਕੰਪਨੀ ਨੂੰ ਉਨ੍ਹਾਂ ਦੇ ਰਹਿਣ ਦੀ ਪਰਵਾਹ ਨਹੀਂ ਹੈ ਤਾਂ ਉਨ੍ਹਾਂ ਨਾਲ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ। ਲੋਕਾਂ ਨੇ ਦਫ਼ਤਰ ਦੀਆਂ ਕੁਰਸੀਆਂ ਅਤੇ ਸੋਫ਼ਿਆਂ 'ਤੇ ਗੰਦਾ ਪਾਣੀ ਸੁੱਟ ਦਿੱਤਾ। ਇਸ ਕਾਰਨ ਦਫ਼ਤਰ ਦਾ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ। ਇਸ ਸਭ ਤੋਂ ਬਾਅਦ ਐੱਸ. ਡੀ. ਐੱਮ. ਵੱਲੋਂ ਟੀ. ਡੀ. ਆਈ. ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਪਾਣੀ ਦੀ ਨਿਕਾਸੀ ਲਈ ਪੁਖ਼ਤਾ ਪ੍ਰਬੰਧ ਕਰਨ।
ਇਹ ਵੀ ਪੜ੍ਹੋ : ਮੁਦਰਾ ਪੋਰਟ ਤੋਂ ਮਿਲੀ 75 ਕਿੱਲੋ ਹੈਰੋਇਨ ਮਾਮਲੇ 'ਚ ਲੁਧਿਆਣਾ ਤੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News