ਮੋਹਾਲੀ ਰੇਲਵੇ ਸਟੇਸ਼ਨ ''ਤੇ ਲੱਗੇਗੀ ''ਲਿਫਟ'', ਜਲਦ ਸ਼ੁਰੂ ਹੋਵੇਗਾ ਕੰਮ
Monday, Jul 22, 2019 - 03:34 PM (IST)

ਮੋਹਾਲੀ : ਮੋਹਾਲੀ ਰੇਲਵੇ ਸਟੇਸ਼ਨ ਤੋਂ ਸਫਰ ਕਰਨ ਵਾਲੇ ਯਾਤਰੀਆਂ ਲਈ ਰੇਲਵੇ ਜਲਦੀ ਹੀ ਵਧੀਆ ਸਹੂਲਤਾਂ ਮੁੱਹਈਆ ਕਰਾਉਣ 'ਤੇ ਜ਼ੋਰ ਦੇ ਰਿਹਾ ਹੈ। ਇਸ ਲਈ ਸਟੇਸ਼ਨ 'ਤੇ ਬਜ਼ੁਰਗਾਂ ਅਤੇ ਅੰਗਹੀਣ ਯਾਤਰੀਆਂ ਲਈ ਲਿਫਟ ਲਾਉਣ ਦਾ ਪ੍ਰਪੋਜ਼ਲ ਪਾਸ ਕਰ ਦਿੱਤਾ ਗਿਆ ਹੈ, ਜਿਸ 'ਤੇ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ। ਫਿਲਹਾਲ ਯਾਤਰੀਆਂ ਨੂੰ ਪੌੜੀਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜਿਸ ਕਾਰਨ ਬਜ਼ੁਰਗਾਂ ਅਤੇ ਅੰਗਹੀਣ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ ਪਰ ਹੁਣ ਇਸ ਸਮੱਸਿਆ ਨੂੰ ਜਲਦ ਹੀ ਖਤਮ ਕਰ ਦਿੱਤਾ ਜਾਵੇਗਾ।