ਮੋਹਾਲੀ ਦੇ ਹੋਟਲ 'ਚ ਮੁੰਡੇ-ਕੁੜੀ ਨੇ ਲਿਆ ਫ਼ਾਹਾ, ਚੀਕਾਂ ਸੁਣ ਕਮਰੇ 'ਚ ਪੁੱਜਾ ਸਟਾਫ਼

Thursday, Aug 04, 2022 - 01:01 PM (IST)

ਮੋਹਾਲੀ ਦੇ ਹੋਟਲ 'ਚ ਮੁੰਡੇ-ਕੁੜੀ ਨੇ ਲਿਆ ਫ਼ਾਹਾ, ਚੀਕਾਂ ਸੁਣ ਕਮਰੇ 'ਚ ਪੁੱਜਾ ਸਟਾਫ਼

ਮੋਹਾਲੀ (ਸੰਦੀਪ) : ਸੋਹਾਣਾ ਸਥਿਤ ਇਕ ਹੋਟਲ ਦੇ ਕਮਰੇ 'ਚ ਬੁੱਧਵਾਰ ਨੂੰ ਇਕ ਮੁੰਡੇ ਤੇ ਕੁੜੀ ਨੇ ਫ਼ਾਹਾ ਲੈ ਲਿਆ। ਇਸ ਦੌਰਾਨ ਮੁੰਡੇ ਦੀ ਮੌਤ ਹੋ ਗਈ, ਜਦੋਂ ਕਿ ਕੁੜੀ ਪੀ. ਜੀ. ਆਈ. 'ਚ ਇਲਾਜ ਅਧੀਨ ਹੈ। ਮੁੰਡੇ ਦੀ ਪਛਾਣ ਯੂ. ਪੀ. ਸਥਿਤ ਗਾਜ਼ੀਆਬਾਦ ਦੇ ਰਹਿਣ ਵਾਲੇ ਦੀਪਕ (26) ਵੱਜੋਂ ਹੋਈ ਹੈ, ਜਦੋਂ ਕਿ ਇਲਾਜ ਅਧੀਨ ਕੁੜੀ ਮੋਹਿਨੀ (24) ਦੱਸੀ ਜਾ ਰਹੀ ਹੈ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਵੇਂ 1 ਤਾਰੀਖ਼ ਤੋਂ ਹੋਟਲ ਦੇ ਕਮਰੇ 'ਚ ਰੁਕੇ ਹੋਏ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : PGI 'ਚ ਮੁੜ ਸ਼ੁਰੂ ਹੋਵੇਗਾ 'ਆਯੂਸ਼ਮਾਨ' ਸਕੀਮ ਤਹਿਤ ਪੰਜਾਬ ਦੇ ਲੋਕਾਂ ਦਾ ਮੁਫ਼ਤ ਇਲਾਜ

ਪੁਲਸ ਨੇ ਦੋਹਾਂ ਦੇ ਪਰਿਵਾਰਾਂ ਨੂੰ ਇਸ ਵਿਸ਼ੇ 'ਚ ਜਾਣਕਾਰੀ ਦੇ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਜਦੋਂ ਦੋਹਾਂ ਨੂੰ ਕਮਰੇ 'ਚ ਜਾ ਕੇ ਦੇਖਿਆ ਗਿਆ ਤਾਂ ਕੁੜੀ ਦੇ ਗਲੇ ਦਾ ਫਾਹਾ ਖੁੱਲ੍ਹ ਗਿਆ ਤੇ ਉਹ ਥੱਲੇ ਡਿੱਗ ਗਈ। ਸੱਟ ਲੱਗਣ ’ਤੇ ਜਦੋਂ ਕੁੜੀ ਚੀਕੀ ਤਾਂ ਹੋਟਲ ਸਟਾਫ਼ ਉਸ ਦੀ ਮਦਦ ਲਈ ਆਇਆ।

ਇਹ ਵੀ ਪੜ੍ਹੋ : 6 ਰੁਪਏ 'ਚ ਕਰੋੜਪਤੀ ਬਣਿਆ ਪੰਜਾਬ ਪੁਲਸ ਦਾ ਕਾਂਸਟੇਬਲ, ਇਕ ਦਿਨ 'ਚ ਇੰਝ ਚਮਕ ਗਈ ਕਿਸਮਤ

ਸਟਾਫ਼ ਨੇ ਦੋਹਾਂ ਨੂੰ ਜਨਰਲ ਹਸਪਤਾਲ 'ਚ ਪਹੁੰਚਾਇਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਮੁੰਡੇ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂ ਕਿ ਕੁੜੀ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ। ਪੁਲਸ ਜਾਂਚ ਕਰਨ 'ਚ ਜੁੱਟੀ ਹੈ ਕਿ ਦੋਹਾਂ ਵੱਲੋਂ ਫ਼ਾਹਾ ਲੈਣ ਪਿੱਛੇ ਕੀ ਕਾਰਨ ਹੋ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News