ਮੋਹਾਲੀ ’ਚ ਸ਼ੁਰੂ ਹੋਇਆ ਜ਼ਿਲ੍ਹੇ ਦਾ ਪਹਿਲਾ ਸੀ. ਐੱਨ. ਜੀ. ਸਟੇਸ਼ਨ

Sunday, May 31, 2020 - 02:14 PM (IST)

ਮੋਹਾਲੀ (ਨਿਆਮੀਆਂ) : ਕੇਂਦਰੀ ਪੈਟਰੋਲੀਅਮ, ਨੈਚੁਰਲ ਗੈਸ ਅਤੇ ਸਟੀਲ ਮੰਤਰੀ ਧਰਮਿੰਦਰ ਪ੍ਰਧਾਨ ਨੇ ਕੋਰੋਨਾ ਦੇ ਚੱਲਦੇ ਪਿਛਲੇ ਦੋ ਮਹੀਨਿਆਂ ਤੋਂ ਪੈਂਡਿੰਗ ਪਏ ਮੋਹਾਲੀ ਜ਼ਿਲ੍ਹੇ ਦੇ ਪਹਿਲੇ ਸੀ. ਐੱਨ. ਜੀ. ਸਟੇਸ਼ਨ ਦਾ ਵੀਡੀਓ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ। ਪ੍ਰਧਾਨ ਨੇ ਪੰਜਾਬ 'ਚ ਟੋਰੇਂਟ ਗੈਸ ਦੇ ਕੁੱਲ ਚਾਰ ਸੀ. ਐੱਨ. ਜੀ. ਸਟੇਸ਼ਨਾਂ ਦਾ ਉਦਘਾਟਨ ਕੀਤਾ, ਜਿਸ 'ਚ ਦੋ ਜ਼ਿਲਾ ਪਟਿਆਲਾ ਅਤੇ ਇਕ–ਇਕ ਸਟੇਸ਼ਨ ਮੋਹਾਲੀ ਅਤੇ ਸੰਗਰੂਰ ਵਿਖੇ ਹਨ। ਮੋਹਾਲੀ ਜ਼ਿਲ੍ਹੇ ਦਾ ਪਹਿਲਾ ਸੀ. ਐੱਨ. ਜੀ. ਸਟੇਸ਼ਨ ਲਾਂਡਰਾਂ-ਚੁੰਨੀ ਸਟੇਟ ਹਾਈਵੇਅ 12ਏ 'ਤੇ ਸਥਿਤ ਮਿਡਵੇ ਐੱਚ. ਪੀ. ਸੈਂਟਰ ਦੇ ਨਾਂਅ ’ਤੇ ਖੋਲ੍ਹਿਆ ਗਿਆ ਹੈ। ਟੋਰੇਂਟ ਗੈਸ ਦੇ ਨਿਰਦੇਸ਼ਕ ਜਿਨਲ ਮੇਹਤਾ ਨੇ ਦੱਸਿਆ ਕਿ ਟੋਰੇਂਟ ਗੈਸ ਨੇ ਜੂਨ 2021-22 ਤਕ ਦੇਸ਼ 'ਚ 200 ਸੀ. ਐੱਨ. ਜੀ. ਸਟੇਸ਼ਨ ਸਥਾਪਤ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ, ਜਿਸ 'ਚ 22 ਸੀ. ਐੱਨ. ਜੀ. ਸਟੇਸ਼ਨ ਪਟਿਆਲਾ, ਮੋਹਾਲੀ ਅਤੇ ਸੰਗਰੂਰ ਵਿਖੇ ਹਨ ।
 


Babita

Content Editor

Related News