ਮੋਹਾਲੀ ਕਾਰਪੋਰੇਸ਼ਨ ਮੇਅਰ ਚੋਣ : ਜੀਤੀ ਦੇ ਰਣਨੀਤਿਕ ਫ਼ੈਸਲਿਆਂ 'ਤੇ ਰਹੇਗੀ ਲੋਕਾਂ ਦੀ ਪੈਨੀ ਨਜ਼ਰ

04/13/2021 7:41:20 PM

ਮੋਹਾਲੀ, (ਪਰਦੀਪ)- ਮਿਊਂਸਪਲ ਕੌਂਸਲ ਮੋਹਾਲੀ ਦੀ ਜਿਉਂ ਹੀ ਹੱਦਬੰਦੀ ਵਧੀ ਅਤੇ ਮੋਹਾਲੀ ਕਾਰਪੋਰੇਸ਼ਨ ਬਣ ਕੇ ਮੋਹਾਲੀ ਦੇ ਵਾਰਡ 37 ਤੋਂ ਵੱਧ ਕੇ 50 ਹੋ ਗਏ ਅਤੇ ਮੋਹਾਲੀ ਦੇ ਇਨ੍ਹਾਂ ਕੌਂਸਲਰਾਂ ਨੂੰ ਚੁਣਨ ਦਾ ਅਧਿਕਾਰ ਸ਼ਹਿਰ ਦੇ ਇੱਕ ਲੱਖ 75 ਹਜ਼ਾਰ ਦੇ ਕਰੀਬ ਵੋਟਰਾਂ ਦੇ ਸਪੁਰਦ ਹੋ ਗਿਆ, ਤਾਂ ਮੋਹਾਲੀ ਦੇ ਲੋਕਾਂ ਨੇ ਆਜ਼ਾਦ ਗਰੁੱਪ ਦੇ ਬੈਨਰ ਹੇਠ ਲੜੇ ਕੁਲਵੰਤ ਸਿੰਘ  ਦੇ ਗਰੁੱਪ ਨੂੰ ਬੇਸ਼ੱਕ ਸਪੱਸ਼ਟ ਬਹੁਮਤ ਨਹੀਂ ਦਿੱਤਾ ਪਰ ਸਿਆਸੀ ਦਾਅ ਪੇਚ ਦੇ ਚਲਦਿਆਂ ਕੁਲਵੰਤ ਸਿੰਘ ਮੋਹਾਲੀ ਦੇ ਪਹਿਲੇ ਮੇਅਰ ਬਣਨ ਵਿੱਚ ਕਾਮਯਾਬ ਹੋ ਗਏ। ਆਪਣੇ ਕਾਰਜਕਾਲ ਦੇ ਅਖੀਰਲੇ ਸਮੇਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਕੁਲਵੰਤ ਸਿੰਘ ਵਿਚਕਾਰ ਸਿਆਸੀ ਲੜਾਈ ਸ਼ੁਰੂ ਹੋ ਚੁੱਕੀ ਸੀ ਅਤੇ ਮੋਹਾਲੀ ਕਾਰਪੋਰੇਸ਼ਨ ਦੀ ਦੂਸਰੀ ਵਾਰ ਹੋਈ ਚੋਣ ਵਿੱਚ ਇਨ੍ਹਾਂ ਦੋਵਾਂ ਨੇਤਾਵਾਂ ਵਿੱਚ ਸਿਆਸੀ ਲੜਾਈ ਚਰਮਸੀਮਾਂ 'ਤੇ ਰਹੀ ਅਤੇ ਬਲਬੀਰ ਸਿੰਘ ਸਿੱਧੂ ਕਾਂਗਰਸ ਦੇ 37 ਉਮੀਦਵਾਰਾਂ ਨੂੰ ਕੌਂਸਲਰ ਬਣਾਉਣ ਵਿੱਚ ਕਾਮਯਾਬ ਰਹੇ ਅਤੇ ਉਨ੍ਹਾਂ ਆਪਣੇ-ਆਪਣੀ ਸਿਆਸੀ ਜੰਗ ਨੂੰ ਪਰਦੇ ਪਿੱਛੇ ਰਹਿ ਕੇ ਲੜਨ ਵਾਲੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮੋਹਾਲੀ ਰਾਜਨੀਤਕ ਤੌਰ 'ਤੇ ਮੂਹਰਲੀਆਂ ਸਫਾਂ ਵਿਚ ਖੜ੍ਹਾ ਕਰਦਿਆਂ ਮੇਅਰ ਬਣਾ ਕੇ ਮੁਹਾਲੀ ਸ਼ਹਿਰ ਦਾ ਪਹਿਲਾਂ ਨਾਗਰਿਕ ਬਣਾਉਣ ਵਿਚ ਸਫ਼ਲਤਾ ਪ੍ਰਾਪਤ ਕੀਤੀ। 

ਸੱਤਾ 'ਚ ਪਰਿਵਰਤਨ

ਮੋਹਾਲੀ ਕਾਰਪੋਰੇਸ਼ਨ ਵਿਚ ਸੱਤਾ ਦੇ ਪਰਿਵਰਤਨ ਦੇ ਚਲਦਿਆਂ ਮੋਹਾਲੀ ਦੇ ਬਸ਼ਿੰਦਿਆਂ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਅਹਿਮ ਮੁੱਦਿਆਂ ਦੇ ਹੱਲ ਲਈ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਰਾਜਨੀਤਿਕ  ਫ਼ੈਸਲਿਆਂ 'ਤੇ ਪੈਨੀ ਨਜ਼ਰ ਰਹੇਗੀ ਕਿ ਉਹ ਕਿਸ ਕਦਰ ਸਮਾਂ ਰਹਿੰਦਿਆਂ ਲੋਕ ਮਸਲੇ ਹੱਲ ਕਰਦੇ ਹਨ, ਬੇਸ਼ੱਕ ਅਮਰਜੀਤ ਸਿੰਘ ਜੀਤੀ ਸਿੱਧੂ ਪਿਛਲੇ ਲਗਭਗ 20 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਬਲਬੀਰ ਸਿੰਘ ਸਿੱਧੂ ਦੀ ਹਰ ਛੋਟੀ-ਵੱਡੀ ਰਾਜਨੀਤਕ ਲੜਾਈ ਵਿੱਚ ਬਲਬੀਰ ਸਿੰਘ ਸਿੱਧੂ ਦੇ ਸਿਆਸੀ ਵਿਰੋਧੀਆਂ ਲਈ ਬਰਾਬਰ ਦਾ ਸ਼ਰੀਕ ਬਣ ਕੇ ਮੂਹਰਲੀ ਕਤਾਰ ਵਿੱਚ ਰਹਿੰਦੇ ਰਹੇ ਹਨ। ਜੀਤੀ ਦੀ ਇਸ ਪਰਦੇ ਪਿੱਛੇ ਦੀ ਭੂਮਿਕਾ ਮੋਹਾਲੀ ਦੇ ਸਿਆਸੀ ਗਲਿਆਰਿਆਂ ਵਿਚ ਸਮੇਂ-ਸਮੇਂ 'ਤੇ ਚਰਚਾ ਹੁੰਦੀ ਰਹੀ ਹੈ, ਪਰੰਤੂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਹੁਣ ਸਹਿਣਸ਼ੀਲਤਾ ਅਤੇ ਦੂਰ-ਅੰਦੇਸ਼ੀ ਦਾ ਪ੍ਰਗਟਾਵਾ ਅਤੇ ਇਸ ਨੂੰ ਕਿੰਜ ਅਮਲੀ ਜਾਮਾ ਪਹਿਨਾਉਣਗੇ। 
ਬੇਸ਼ੱਕ ਬਲਵੀਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਸਾਥੀ ਅਤੇ ਸਮਰਥਕਾਂ ਨੂੰ ਇਹ ਪੂਰਾ ਯਕੀਨ ਵੀ ਹੈ । ਅਮਰਜੀਤ ਸਿੰਘ ਜੀਤੀ ਦਾ ਅਗਾਮੀ ਰਾਜਨੀਤਕ ਕਾਰਜਕਾਲ ਅਮਰਜੀਤ ਸਿੰਘ ਜੀਤੀ ਸਿੱਧੂ ਲਈ  ਪ੍ਰੀਖਿਆ ਦੀ ਘੜੀ ਹੋਵੇਗਾ ਕਿ ਉਹ ਲੋਕਾਂ ਦੀਆਂ ਉਮੀਦਾਂ 'ਤੇ ਖ਼ਰਾ ਉਤਰਨ ਵਿੱਚ ਕਾਮਯਾਬ ਰਹਿੰਦੇ ਹਨ ਅਤੇ ਬਿਨਾਂ ਸ਼ੱਕ ਇਹ ਗੱਲ ਅਮਰਜੀਤ ਸਿੰਘ ਜੀਤੀ ਦੇ ਭਵਿੱਖੀ ਰਣਨੀਤਕ ਲੜਾਈ ਵਿੱਚ ਵੀ ਸਹਾਇਕ ਸਿੱਧ ਹੋਵੇਗੀ। ਅਮਰਜੀਤ ਸਿੰਘ ਜੀਤੀ ਸਿੱਧੂ ਮੇਅਰ ਮੋਹਾਲੀ ਕਾਰਪੋਰੇਸ਼ਨ ਅੱਜ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਮੋਹਾਲੀ ਦੇ ਬਸ਼ਿੰਦਿਆਂ ਦੀਆਂ ਸਮੱਸਿਆਵਾਂ ਦੇ ਵਿੱਚ ਕੋਈ ਗੈਪ ਨਹੀਂ ਰਹਿਣ ਦੇਣਗੇ ਸਗੋਂ ਉਨ੍ਹਾਂ ਦੀਆਂ ਸਮੱਸਿਆਵਾਂ ਇਕ ਛੱਤ ਥੱਲੇ ਜਲਦ ਤੋਂ ਜਲਦ ਹੱਲ ਕੀਤੀਆਂ ਜਾਇਆ ਕਰਨਗੀਆਂ। 
ਭਾਵੇਂ ਕੁਝ ਵੀ ਹੋਵੇ ਪ੍ਰੰਤੂ ਲੋਕਾਂ ਨੂੰ ਮੋਹਾਲੀ ਦੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਖਾਸ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਇਕ ਛੱਤ ਥੱਲੇ ਕਰਨ ਵਿੱਚ ਜੀਤੀ ਸਿੱਧੂ ਕਿਸ ਕਦਰ ਕਾਮਯਾਬ ਰਹਿੰਦੇ ਹਨ, ਇਹ ਹਾਲੇ ਭਵਿੱਖ ਦੇ ਗਰਭ ਵਿੱਚ ਹੈ।


Bharat Thapa

Content Editor

Related News