ਮੋਗਾ ਦਾ ਨੌਜਵਾਨ ਲੰਡਨ ਦਾ ਬਣਿਆ ਡਿਪਟੀ ਮੇਅਰ

Sunday, May 26, 2019 - 09:49 PM (IST)

ਮੋਗਾ ਦਾ ਨੌਜਵਾਨ ਲੰਡਨ ਦਾ ਬਣਿਆ ਡਿਪਟੀ ਮੇਅਰ

ਮੋਗਾ, (ਗੋਪੀ ਰਾਊਕੇ)— ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਸ਼ਹਿਰ ਦੇ ਨਿੱਕੇ ਜਿਹੇ ਪਿੰਡ ਸਿੰਘਾਂਵਾਲਾ ਦੇ ਨੌਜਵਾਨ ਰਘਵਿੰਦਰ ਸਿੰਘ ਨੇ ਲੰਡਨ ਵਿਖੇ ਚੋਣ ਜਿੱਤ ਕੇ ਡਿਪਟੀ ਮੇਅਰ ਦਾ ਅਹੁਦਾ ਹਾਸਲ ਕੀਤਾ ਹੈ। 2002 'ਚ ਇੰਗਲੈਂਡ ਦੇ ਸ਼ਹਿਰ ਲੰਡਨ 'ਚ ਵਸੇ ਰਘਵਿੰਦਰ ਸਿੰਘ ਨੇ ਪਹਿਲਾਂ ਕੁੱਝ ਸਮਾਂ ਉਥੇ ਵਕਾਲਤ ਕੀਤੀ ਅਤੇ ਇਸ ਮਗਰੋਂ ਉਹ ਉਥੋਂ ਦੀ ਰਾਜਨੀਤੀ ਵਿਚ ਸਰਗਰਮ ਹੋ ਗਏ। ਅੱਜ ਪਿੰਡ ਜਦੋਂ ਉਨ੍ਹਾਂ ਦੇ ਡਿਪਟੀ ਮੇਅਰ ਬਣਨ ਦੀ ਖ਼ਬਰ ਪੁੱਜੀ ਤਾਂ ਸਾਰੇ ਉਨ੍ਹਾਂ ਦੇ ਜੱਦੀ ਘਰ ਵਿਖੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਵਧਾਈਆਂ ਦੇਣ ਲੱਗੇ। ਪਿਤਾ ਤਿਰਲੋਕ ਸਿੰਘ ਨੇ ਆਪਣੇ ਪੁੱਤ ਦੀ ਇਸ ਪ੍ਰਾਪਤੀ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਸ਼ੁਰੂ ਤੋਂ ਹੀ ਸਮਾਜ ਸੇਵਾ ਦੀ ਚਿਣਗ ਹੈ। ਦੱਸਣਯੋਗ ਹੈ ਕਿ ਪਿਛਲੇ ਵਰ੍ਹੇ 2018 'ਚ ਕੌਂਸਲਰ ਬਣੇ ਰਘਵਿੰਦਰ ਸਿੰਘ ਨੂੰ ਹਾਲ ਹੀ 'ਚ ਡਿਪਟੀ ਮੇਅਰ ਚੁਣਿਆ ਗਿਆ ਹੈ।

 

ਪਸੀਨਾ, ਲਾਰ ਤੇ ਖੂਨ ਨਾਲ ਮਾਪਿਆ ਜਾ ਸਕੇਗਾ ਤਣਾਅ


author

KamalJeet Singh

Content Editor

Related News