ਦੁਖਦ ਖ਼ਬਰ: ਟੈਕਸਾਸ 'ਚ ਰਹਿੰਦੇ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਹਾਦਸੇ 'ਚ ਮੌਤ

Wednesday, Nov 04, 2020 - 09:15 AM (IST)

ਦੁਖਦ ਖ਼ਬਰ: ਟੈਕਸਾਸ 'ਚ ਰਹਿੰਦੇ ਪੰਜਾਬੀ ਟਰੱਕ ਡਰਾਈਵਰ ਦੀ ਦਰਦਨਾਕ ਹਾਦਸੇ 'ਚ ਮੌਤ

ਨਿਊਯਾਰਕ/ਮੋਗਾ (ਰਾਜ ਗੋਗਨਾ): ਬੀਤੀ ਰਾਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਬੇਕਰਸਫੀਲਡ 'ਚ ਰਹਿੰਦੇ ਇਕ ਪੰਜਾਬੀ ਦੀ ਦਰਦਨਾਕ ਹਾਦਸੇ 'ਚ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਬੇ ਟੈਕਸਾਸ ਦੇ ਪਬਲਿਕ ਸੇਫ਼ਟੀ ਵਿਭਾਗ ਦਾ ਕਹਿਣਾ ਹੈ ਕਿ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਬੇਕਰਸਫੀਲਡ 'ਚ ਰਹਿੰਦੇ ਇਕ 23 ਸਾਲਾਂ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਸਰਬਜੀਤ ਸਿੰਘ ਦੇ ਟਰੱਕ ਦੀ ਰੂਟ 1-40 ''ਤੇ ਇਕ ਰੈਸਟ ਏਰੀਏ ਵਿਖੇ ਖੜ੍ਹੇ ਟਰੱਕ ਨਾਲ ਪਿੱਛੋਂ ਟੱਕਰ ਹੋ ਗਈ ਸੀ। ਇਸ ਹਾਦਸੇ 'ਚ ਸਰਬਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਕੁੜੀ ਨਾਲ ਸਬੰਧ ਬਣਾਉਂਦਿਆਂ ਨੌਜਵਾਨ ਨੇ ਕੀਤੀ ਅਜਿਹੀ ਹਰਕਤ ਕਿ ਹੋ ਗਈ 12 ਸਾਲ ਦੀ ਸਜ਼ਾ

ਇਹ ਹਾਦਸਾ ਟੈਕਸਾਸ ਸੂਬੇ ਦੇ ਐਡਰਿਅਨ ਨੇੜੇ ਓਲਡੈਮ ਕਾਉਂਟੀ ਵਿਖੇ ਬੀਤੇ ਦਿਨ ਐਤਵਾਰ 1 ਨਵੰਬਰ ਵਾਲੇ ਦਿਨ ਰਾਤ ਦੇ 2.30 ਵਜੇ ਦੇ ਕਰੀਬ ਵਾਪਰਿਆ। ਦੱਸਿਆ ਜਾਂਦਾ ਹੈ ਕਿ ਰੈਸਟ ਏਰੀਏ 'ਚ ਖੜ੍ਹਾ ਇਕ ਟਰੱਕ ਜੋ ਲੀਗਲ ਢੰਗ ਨਾਲ ਪਾਰਕ ਕੀਤਾ ਹੋਇਆ ਸੀ ਸਰਬਜੀਤ ਦਾ ਟਰੱਕ ਖੜ੍ਹੇ ਇਸ ਟਰੱਕ ਨਾਲ ਪਿੱਛੋਂ ਜਾ ਵੱਜਾ ਅਤੇ ਸਰਬਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸਰਬਜੀਤ ਸਿੰਘ ਦਾ ਪੰਜਾਬ ਤੋਂ ਪਿਛੋਕੜ ਧਰਮਕੋਟ ਜ਼ਿਲ੍ਹਾ ਮੋਗਾ ਸੀ।

 


author

Baljeet Kaur

Content Editor

Related News