ਕੁਰਸੀ ਤੋਂ ਮੂਧੇ ਮੂੰਹ ਡਿੱਗਾ 'ਟੱਲੀ' ਹੋਇਆ ਪੁਲਸ ਮੁਲਾਜ਼ਮ, ਵੀਡੀਓ ਵਾਇਰਲ

Saturday, Mar 30, 2019 - 05:06 PM (IST)

ਮੋਗਾ (ਵਿਪਨ ਓਕਾਰਾ) : ਡਿਊਟੀ ਦੌਰਾਨ ਸ਼ਰਾਬ ਨਾਲ ਟੱਲੀ ਹੋਏ ਇਸ ਪੁਲਸ ਮੁਲਾਜ਼ਮ ਨੇ ਇਕ ਵਾਰ ਫਿਰ ਖਾਕੀ ਨੂੰ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਹੈ। ਡਿੱਗਦੇ-ਢਹਿੰਦੇ ਪੁਲਸ ਮੁਲਾਜ਼ਮ ਦੀ ਵਾਇਰਲ ਹੋ ਰਹੀ ਇਹ ਵੀਡੀਓ ਮੋਗਾ ਦੇ ਕੋਰਟ ਕੰਪਲੈਕਸ ਦੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਦਿਖਾਇਆ ਜਾ ਰਿਹਾ ਹੈ ਕਿ ਸ਼ਰਾਬ ਦੇ ਨਸ਼ੇ ਵਿਚ ਕੁਰਸੀ ਤੋਂ ਉੱਠਣ ਲੱਗਾ ਇਹ ਮੁਲਾਜ਼ਮ ਕੁਰਸੀ ਸਮੇਤ ਮੂਧੇ ਮੂੰਹ ਹੇਠਾਂ ਡਿੱਗ ਗਿਆ। ਕੁਝ ਸਮਾਂ ਜ਼ਮੀਨ 'ਤੇ ਡਿੱਗੇ ਰਹਿਣ ਮਗਰੋਂ ਮੁਲਾਜ਼ਮ ਬੜੀ ਮੁਸ਼ਕਿਲ ਨਾਲ ਉਠਿਆ ਅਤੇ ਫਿਰ ਕੁਰਸੀ ਦਾ ਸਹਾਰਾ ਲੈ ਕੇ ਕੁਰਸੀ 'ਤੇ ਬੈਠ ਗਿਆ। ਇਸ ਸਾਰੇ ਦ੍ਰਿਸ਼ ਨੂੰ ਕਿਸੇ ਨੇ ਆਪਣੇ ਫੋਨ 'ਚ ਕੈਦ ਕਰ ਲਿਆ ਅਤੇ ਮੁਲਾਜ਼ਮ ਦੀ ਵੀਡੀਓ ਬਣਦੀ ਦੇਖ ਉਸ ਦਾ ਸਾਥੀ ਉਸ ਨੂੰ ਉਥੋਂ ਲੈ ਕੇ ਚਲਾ ਗਿਆ। ਉਧਰ ਪੁਲਸ ਅਧਿਕਾਰੀਆਂ ਨੇ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੇ ਜਾਣ ਦਾ ਭਰੋਸਾ ਦਿੱਤਾ ਹੈ।

PunjabKesari

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੇ ਜਿਥੇ ਪੁਲਸ ਮੁਲਾਜ਼ਮ ਦੀ ਕਿਰਕਿਰੀ ਕਰ ਕੇ ਰੱਖ ਦਿੱਤੀ ਹੈ। ਉਥੇ ਹੀ ਇਸ ਵਿਭਾਗ ਨੂੰ ਸਵਾਲਾਂ ਦੇ ਘੇਰੇ 'ਚ ਵੀ ਲਿਆ ਕੇ ਖੜ੍ਹਾ ਕਰ ਦਿੱਤਾ ਹੈ।

PunjabKesari


author

cherry

Content Editor

Related News