ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਗਈ ਪੰਜਾਬ ਪੁਲਸ ਦੀ ਗੱਡੀ, ਥਾਣੇਦਾਰ ਗੰਭੀਰ ਜ਼ਖਮੀ
Thursday, May 07, 2026 - 03:55 PM (IST)
ਝਬਾਲ (ਨਰਿੰਦਰ) : ਬੀਤੀ ਰਾਤ ਸਰਾਏ ਅਮਾਨਤ ਖਾਂ ਥਾਣੇ ਨਾਲ ਸਬੰਧਤ ਹੈਲਪ ਲਾਈਨ 112 ਨੰਬਰ ਵਾਲੀ ਗੱਡੀ ਹਰਕ੍ਰਿਸ਼ਨ ਸਕੂਲ ਝਬਾਲ ਨੇੜੇ ਬਿਜਲੀ ਦੇ ਖੰਭੇ ਨਾਲ ਟਕਰਾਅ ਗਈ। ਇਸ ਹਾਦਸੇ ਵਿਚ ਬਿਜਲੀ ਦਾ ਖੰਭਾ ਟੁੱਟਣ ਤੋਂ ਇਲਾਵਾ ਗੱਡੀ ਦੇ ਏਅਰ ਬੈਗ ਖੁੱਲਣ ਕਾਰਨ ਥਾਣੇਦਾਰ ਦਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਇਸ ਸਬੰਧੀ ਹਸਪਤਾਲ ਵਿਚ ਇਲਾਜ ਅਧੀਨ ਥਾਣੇਦਾਰ ਬਾਜ਼ ਸਿੰਘ ਜੋ ਗੱਡੀ ਚਲਾ ਰਿਹਾ ਸੀ ਨੇ ਦੱਸਿਆ ਕਿ ਉਹ ਡਿਊਟੀ 'ਤੇ ਤਰਨਤਾਰਨ ਤੋਂ ਹੋ ਕੇ ਰਾਤ ਨੂੰ ਸਰਾਏ ਅਮਾਨਤ ਖਾਂ ਥਾਣੇ ਨੂੰ ਜਾ ਰਿਹਾ ਸੀ ਕਿ ਹਰਕ੍ਰਿਸ਼ਨ ਸਕੂਲ ਝਬਾਲ ਨੇੜੇ ਅਚਾਨਕ ਸੜਕ 'ਤੇ ਬੇਸਹਾਰਾ ਪਸ਼ੂ ਆ ਗਿਆ ਜਿਸ ਨੂੰ ਬਚਾਉਂਦਿਆਂ ਗੱਡੀ ਬਿਜਲੀ ਦੇ ਖੰਭੇ ਵਿਚ ਜਾ ਵੱਜੀ।
ਟੱਕਰਣ ਕਾਰਣ ਬਿਜਲੀ ਦਾ ਖੰਭਾ ਟੁੱਟ ਗਿਆ ਪਰ ਚੰਗੀ ਕਿਸਮਤ ਕਰਕੇ ਗੱਡੀ ਦੇ ਏਅਰ ਬੈਗ ਖੁੱਲ੍ਹਣ ਕਰਕੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਗੱਡੀ ਦੇ ਜ਼ੋਰ ਨਾਲ ਵੱਜਣ ਕਰਕੇ ਗੱਡੀ ਚਲਾ ਰਹੇ ਥਾਣੇਦਾਰ ਬਾਜ਼ ਸਿੰਘ ਜੋ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਮੌਕੇ 'ਤੇ ਲੋਕਾਂ ਨੇ ਗੱਡੀ ਵਿਚੋਂ ਕੱਢ ਕੇ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਾਇਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ ਜਦੋਂ ਕਿ ਪੁਲਸ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।
