ਰੌਂਤਾ ਅਤੇ ਪੱਖਰਵੱਢ ਵਿਖੇ 32 ਏਕੜ ਕਣਕ ਤੇ 32 ਏਕੜ ਨਾੜ ਹੋਇਆਂ ਸੜ ਕੇ ਸੁਆਹ

Saturday, Apr 18, 2026 - 06:21 PM (IST)

ਰੌਂਤਾ ਅਤੇ ਪੱਖਰਵੱਢ ਵਿਖੇ 32 ਏਕੜ ਕਣਕ ਤੇ 32 ਏਕੜ ਨਾੜ ਹੋਇਆਂ ਸੜ ਕੇ ਸੁਆਹ

ਮੋਗਾ/ਨਿਹਾਲ ਸਿੰਘ ਵਾਲਾ (ਕਸ਼ਿਸ਼, ਬਾਵਾ) : ਪਿੰਡ ਰੌਂਤਾ ਅਤੇ ਪੱਖਰਵੱਡ ਵਿਖੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ 32 ਏਕੜ ਫਸਲ ਅਤੇ ਕਰੀਬ 32 ਏਕੜ ਟਾਂਗਰ ਅੱਗ ਲੱਗਣ ਨਾਲ ਸੜ ਕੇ ਸੁਆਹ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਵੱਲੋਂ ਮੌਕੇ 'ਤੇ ਪਹੁੰਚ ਕੇ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਤੇ ਇਸ ਘਟਨਾਂ ਤੇ ਦੁੱਖ ਪ੍ਰਗਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਪੱਖਰਵੱਢ ਅਤੇ ਰੌਂਤਾ ਵਿਖੇ ਅੱਗ ਲੱਗਣ ਨਾਲ ਕਿਸਾਨਾਂ ਦੀ 32 ਏਕੜ ਕਣਕ ਦੀ ਫਸਲ ਤੇ 32 ਏਕੜ ਦੇ ਕਰੀਬ ਨਾੜ ਸੜ ਕੇ ਸਵਾਹ ਹੋ ਗਿਆ। ਜਿਨ੍ਹਾਂ ਵਿਚ ਪਿੰਡ ਰੌਤੇ ਦੇ ਕਿਸਾਨ ਕੁਲਦੀਪ ਸਿੰਘ ਦੀ ਅੱਠ ਏਕੜ ਕਣਕ ਦੀ ਫਸਲ ਸ਼ਾਮਲ ਹੈ ਜੋ ਕਿ ਉਸਨੇ ਮਾਮਲੇ 'ਤੇ ਲੈ ਕੇ ਕਣਕ ਬੀਜੀ ਹੋਈ ਸੀ। 

ਇਸ ਤੋਂ ਇਲਾਵਾ ਪਿੰਡ ਪੱਖਰਵੱਡ ਦੇ ਕਿਸਾਨਾਂ ਦੀ 24 ਏਕੜ ਦੇ ਕਰੀਬ ਕਣਕ ਦੀ ਫਸਲ ਸ਼ਾਮਲ ਹੈ। ਦੋਵਾਂ ਪਿੰਡਾ ਦੇ ਕਿਸਾਨਾਂ ਦਾ 32 ਏਕੜ ਦੇ ਕਰੀਬ ਕਣਕ ਦਾ ਨਾੜ ਵੀ ਹੈ ਜੋ ਕਿ ਅੱਗ ਲੱਗਣ ਨਾਲ ਖਤਮ ਹੋ ਗਿਆ। ਇਨ੍ਹਾਂ ਵਿੱਚੋਂ ਕਈ ਕਿਸਾਨਾਂ ਦੀ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕੀਤੀ ਗਈ ਸੀ ਅਤੇ ਕਈ ਕਿਸਾਨਾਂ ਕੋਲ ਖਾਣ ਲਈ ਵੀ ਕਣਕ ਨਹੀਂ ਬਚੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਤੁਰੰਤ ਮੁਆਵਜ਼ਾ ਦਿੱਤਾ ਜਾਵੇ ।


author

Gurminder Singh

Content Editor

Related News