ਨਵ ਵਿਆਹੇ ਨੌਜਵਾਨ ਦੇ ਕਤਲ ਦੀ ਸੁਲਝੀ ਗੁੱਥੀ: ਪਤਨੀ ਦੇ ਹੀ ਆਸ਼ਕ ਨੇ ਦੋਸਤਾਂ ਨਾਲ ਮਿਲ ਦਿੱਤੀ ਸੀ ਖ਼ੌਫਨਾਕ ਮੌਤ
Wednesday, Mar 03, 2021 - 09:42 AM (IST)
ਕਿਸ਼ਨਪੁਰਾ ਕਲਾਂ (ਹੀਰੋ)- ਪਿਛਲੇ ਦਿਨੀਂ 18 ਫਰਵਰੀ ਨੂੰ ਕਿਸ਼ਨਪੁਰਾ ਕਲਾਂ ਦੀ ਨਹਿਰ ’ਚੋਂ ਮਿਲੀ ਲਾਸ਼ 23 ਸਾਲ ਦੇ ਨੌਜਵਾਨ ਸਰਬਜੀਤ ਸਿੰਘ ਜੂਬਾ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ ਕਿਉਂਕਿ ਮੌਤ ਤੋਂ 13 ਦਿਨ ਪਹਿਲਾਂ ਨੌਜਵਾਨ ਨੇ ਜਲੰਧਰ ਦੇ ਪਿੰਡ ਭੋਡੇ ਦੀ ਕੁਲਵਿੰਦਰ ਕੌਰ ਨਾਲ ਲਾਵਾਂ ਲਈਆਂ ਸਨ। ਇਸ ਨੂੰ ਕਤਲ ਦੀ ਵੱਡੀ ਸਾਜਿਸ਼ ਨੂੰ ਦੱਸਦਿਆਂ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਬਹਾਦਰਕੇ ਨੇ ਪੁਲਸ ਚੌਕੀ ਕਿਸ਼ਨਪੁਰਾ ਕਲਾਂ ਦੇ ਇੰਚਾਰਜ ਮਨਜੀਤ ਸਿੰਘ ਨੂੰ ਦਰਖ਼ਾਸਤ ਦਿੱਤੀ ਸੀ। ਪੁਲਸ ਵੱਲੋਂ 174 -ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕਰਦਿਆਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਸੀ।
ਪੜ੍ਹੋ ਇਹ ਵੀ ਖ਼ਬਰ - ਤਰਨਤਾਰਨ ’ਚ ਮਚਿਆ ਸੀ ਜ਼ਹਿਰੀਲੀ ਸ਼ਰਾਬ ਦਾ ਤਾਂਡਵ, ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਕੀਤੀ ਇਹ ਮੰਗ
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਚਰਚਾ ਦਾ ਵਿਸ਼ਾ ਬਣੀ ਕੌਮੀ ਪਾਰਟੀ ਦੇ ਆਗੂ ਦੀ ਅਸ਼ਲੀਲ ਆਡੀਓ, ਸੋਸ਼ਲ ਮੀਡੀਆ ’ਤੇ ਹੋਈ ਵਾਇਰਲ
ਐੱਸ. ਐੱਸ. ਪੀ. ਮੋਗਾ ਦੇ ਦਿਸ਼ਾ ਨਿਰਦੇਸ਼ ਹੇਠ ਥਾਣਾ ਧਰਮਕੋਟ ਦੇ ਮੁੱਖ ਅਫਸਰ ਗੁਲਜਿੰਦਰਪਾਲ ਸਿੰਘ ਅਤੇ ਪੁਲਸ ਚੌਕੀ ਇੰਚਾਰਜ ਮਨਜੀਤ ਸਿੰਘ, ਏ. ਐੱਸ. ਆਈ. ਕੁਲਦੀਪ ਸਿੰਘ, ਏ. ਐੱਸ. ਆਈ. ਰਛਪਾਲ ਸਿੰਘ ਅਤੇ ਹੈੱਡ ਕਾਂਸਟੇਬਲ ਇਕਬਾਲ ਸਿੰਘ ਮੁੱਖ ਮੁਨਸ਼ੀ ਦੀ ਟੀਮ ਵੱਲੋਂ ਮਾਮਲੇ ਦੀ ਤਹਿ ਤੱਕ ਪਹੁੰਚ ਕੀਤੀ ਅਤੇ ਕਾਤਲਾਂ ਦਾ ਪਤਾ ਲੱਗਾ ਕੇ ਜਰਨੈਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਉ ਸਾਹਿਬ ਜ਼ਿਲਾ ਜਲੰਧਰ ਅਤੇ ਰਾਜਵੀਰ ਸਿੰਘ ਵਾਸੀ ਭੋਡੇ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤੀਸਰਾ ਦੋਸ਼ੀ ਛਿੰਦੀ ਵਾਸੀ ਕੋਟਲਾ ਭਾਗੂ ਫਰਾਰ ਹੈ।
ਪੜ੍ਹੋ ਇਹ ਵੀ ਖ਼ਬਰ - ਰੋਪੜ ਦੇ ‘ਕਰਨਪ੍ਰੀਤ’ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਕੈਨੇਡਾ ਦੀ ਸਰਕਾਰੀ ਯੂਨੀਵਰਸਿਟੀ ਦੇਵੇਗੀ 18 ਲੱਖ ਰੁਪਏ
ਕਿਸ਼ਨਪੁਰਾ ਕਲਾਂ ਦੇ ਮੁੱਖ ਮੁਨਸ਼ੀ ਇਕਬਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਵਿਆਹ 7 ਫਰਵਰੀ ਨੂੰ ਭੋਡੇ ਦੀ ਕੁਲਵਿੰਦਰ ਕੌਰ ਨਾਲ ਹੋਇਆ ਸੀ ਤੇ ਜਰਨੈਲ ਸਿੰਘ ਖ਼ੁਦ ਕੁਲਵਿੰਦਰ ਕੌਰ ਨਾਲ ਸਬੰਧ ਬਣਾਉਣਾ ਚਾਹੀਦਾ ਸੀ ਕਿਉਂਕਿ ਕੁਲਵਿੰਦਰ ਕੌਰ ਕੁਵਾਰੀ ਹੁੰਦੀ ਜਰਨੈਲ ਸਿੰਘ ਦੇ ਖੇਤਾਂ ’ਚ ਕੰਮ ਕਰਦੀ ਸੀ ਅਤੇ ਇਨ੍ਹਾਂ ਦੋਵਾਂ ਦੇ ਪਹਿਲਾਂ ਤੋਂ ਪ੍ਰੇਮ ਸਬੰਧ ਸਨ ਅਤੇ ਵਿਆਹ ਦੀਆਂ ਕਸਮਾਂ ਵੀ ਖਾਂਦੀਆ ਸਨ। ਮੌਤ ਤੋਂ ਦੋ ਦਿਨ ਪਹਿਲਾਂ ਵੀ ਕੁਲਵਿੰਦਰ ਕੌਰ ਜਰਨੈਲ ਕੋਲ ਸੀ ਤੇ ਕੁਲਵਿੰਦਰ ਕੌਰ ਨੇ ਕਿਹਾ ਕਿ ਮੇਰਾ ਵਿਆਹ ਘਰਦਿਆਂ ਨੇ ਮੇਰੀ ਮਰਜ਼ੀ ਤੋਂ ਬਗ਼ੈਰ ਕਰ ਦਿੱਤਾ ਹੈ ਜਿਸ ਕਰ ਕੇ ਜਰਨੈਲ ਸਿੰਘ ਦਾ ਮਕਸਦ ਨਾ ਪੂਰਾ ਹੋਣ ਕਰ ਕੇ ਉਸਨੇ ਰੰਜ਼ਿਸ਼ ’ਚ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸਰਬਜੀਤ ਸਿੰਘ ਜੂਬਾ ਦਾ ਕਤਲ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦੇ ਪਹਿਲੇ 4 ਬਜਟ ’ਚੋਂ ਕੁਝ ਨਹੀਂ ਨਿਕਲਿਆ, 5ਵੇਂ ’ਚੋਂ ਵੀ ਨਹੀਂ ਹੋਵੇਗਾ ਕੁਝ ਹਾਸਲ: ਬੀਬੀ ਜਗੀਰ ਕੌਰ