ਵਿਆਹੇ ਮਰਦ ਨਾਲ ਹੋਇਆ ਪਿਆਰ, ਘਰੋਂ ਭੱਜ ਕੇ ਕਰਾਇਆ ਵਿਆਹ ਨਾ ਆਇਆ ਰਾਸ, ਮਿਲੀ ਦਰਦਨਾਕ ਮੌਤ

Tuesday, Oct 20, 2020 - 12:35 PM (IST)

ਵਿਆਹੇ ਮਰਦ ਨਾਲ ਹੋਇਆ ਪਿਆਰ, ਘਰੋਂ ਭੱਜ ਕੇ ਕਰਾਇਆ ਵਿਆਹ ਨਾ ਆਇਆ ਰਾਸ, ਮਿਲੀ ਦਰਦਨਾਕ ਮੌਤ

ਮੋਗਾ/ਲੁਧਿਆਣਾ: ਕਲਯੁੱਗੀ ਸਹੁਰਾ ਪਰਿਵਾਰ ਵਲੋਂ ਵਿਆਾਹੁਤਾ ਨੂੰ ਜ਼ਹਿਰ ਦੇ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਨਾਬਾਲਗ ਨੇ ਸਪੇਰਅ ਪੀ ਕੀਤੀ ਸੀ ਖ਼ੁਦਕੁਸ਼ੀ, 47 ਦਿਨਾਂ ਬਾਅਦ ਸਾਹਮਣੇ ਆਈ ਵੀਡੀਓ ਨੇ ਸਭ ਦੇ ਉਡਾਏ ਹੋਸ਼

ਗੁਲਸ਼ਨ ਕੁਮਾਰ ਵਾਸੀ ਦਿੱਲੀ ਨੇ ਦੱਸਿਆ ਕਿ ਉਸ ਦੀ ਧੀ ਪ੍ਰਾਚੀ (19) B.Com ਦੀ ਵਿਦਿਆਰਥਣ ਸੀ। ਅਪ੍ਰੈਲ 2019 'ਚ ਉਸ ਦੀ ਲੁਧਿਆਣਾ ਦੇ ਪਿੰਡ ਬਹਾਦਰਗੜ੍ਹ ਦੇ ਵਾਸੀ ਮਨਦੀਪ ਸਿੰਘ, ਜਿਸ ਦਾ ਪਹਿਲਾਂ ਵੀ ਵਿਆਹ ਹੋਇਆ ਸੀ, ਨਾਲ ਸੋਸ਼ਲ ਮੀਡੀਆ 'ਤੇ ਹੈਗੋ ਗੇਮ ਜਰੀਏ ਜਾਣ-ਪਛਾਣ ਹੋ ਗਈ। ਇਸ ਤੋਂ ਬਾਅਦ ਦੋਨਾਂ ਨੇ ਘਰੋਂ ਭੱਜ ਕੇ 16 ਅਕਤੂਬਰ 2019 ਨੂੰ ਵਿਆਹ ਕਰਵਾ ਲਿਆ। ਪ੍ਰਾਚੀ ਤੋਂ ਸਹੁਰਾ ਪਰਿਵਾਰ ਦਾਜ 'ਚ ਦੋ ਲੱਖ ਰੁਪਏ, ਸਕੂਟਰ, ਘਰੇਲੂ ਸਾਮਾਨ ਦੀ ਮੰਗ ਕਰਦਾ ਸੀ। ਮੰਗ ਪੂਰੀ ਨਾ ਹੁੰਦੇ ਵੇਖ ਸਹੁਰਾ ਪਰਿਵਾਰ ਨੇ  ਪ੍ਰਾਚੀ ਨੂੰ ਕੀਟਨਾਸ਼ਕ ਜਹਿਰ ਦੇ ਦਿੱਤਾ, ਜਿਸ ਕਾਰਨ ਉਸ ਬੀਤੇ ਦਿਨ ਮੋਗਾ ਦੇ ਹਸਪਤਾਲ ਵਿਚ ਮੌਤ ਹੋ ਗਈ। ਫ਼ਿਲਾਹਲ ਪੁਲਸ ਨੇ ਮ੍ਰਿਤਕ ਦੇ ਸਹੁਰਾ ਪਰਿਵਾਰ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਜੁਆਰੀਆਂ ਨੂੰ ਫੜ੍ਹਨ ਗਈ ਪੁਲਸ ਨਾਲ ਹੋਈ ਵੱਡੀ ਵਾਰਦਾਤ, ਇੰਝ ਬਚੀ ਜਾਨ


author

Baljeet Kaur

Content Editor

Related News