ਵੱਡੀ ਖ਼ਬਰ: ਬੱਸਾਂ ਦੀ ਟੱਕਰ ’ਚ ਜ਼ਖ਼ਮੀਆਂ ਦਾ ਹਾਲ ਜਾਨਣ ਹਸਪਤਾਲ ਪਹੁੰਚੇ ਸੋਨੂੰ ਸੂਦ

Friday, Jul 23, 2021 - 02:49 PM (IST)

ਵੱਡੀ ਖ਼ਬਰ: ਬੱਸਾਂ ਦੀ ਟੱਕਰ ’ਚ ਜ਼ਖ਼ਮੀਆਂ ਦਾ ਹਾਲ ਜਾਨਣ ਹਸਪਤਾਲ ਪਹੁੰਚੇ ਸੋਨੂੰ ਸੂਦ

ਮੋਗਾ (ਸੰਦੀਪ ਸ਼ਰਮਾ): ਅੱਜ ਸਵੇਰੇ ਮੋਗਾ ਦੇ ਲੋਹਾਰਾ ਚੌਕ ’ਚ 2 ਬੱਸਾਂ ਦੀ ਹੋਈ ਆਪਸੀ ਟੱਕਰ ’ਚ ਕਈ ਲੋਕ ਜ਼ਖ਼ਮੀ ਹੋ ਗਏ। ਇੰਨਾ ਹੀ ਨਹੀਂ ਮਿਲੀ ਜਾਣਕਾਰੀ ਦੇ ਮੁਤਾਬਕ ਅਜੇ ਤੱਕ ਕਈ ਲੋਕਾਂ ਦੀ ਇਸ ਦਰਦਨਾਕ ਹਾਦਸੇ ’ਚ ਮੌਤ ਹੋ ਗਈ। ਅਜਿਹੇ ’ਚ ਇਸ ਖ਼ੌਫ਼ਨਾਕ ਹਾਦਸੇ ’ਚ ਗੰਭੀਰ ਜ਼ਖ਼ਮੀਆਂ ਦਾ ਹਾਲਚਾਲ ਪੁੱਛਣ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਭੈਣ ਮਾਲਿਵਕਾ ਸੂਦ ਅਤੇ ਜੀਜਾ ਗੌਤਮ ਸੱਚਰ ਦੇ ਨਾਲ ਸਿਵਲ ਹਸਪਤਾਲ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਜ਼ਖ਼ਮੀਆਂ ਹਾਲ ਜਾਣਿਆਂ ਅਤੇ ਜ਼ਖ਼ਮੀਆਂ ਹਰ ਤਰ੍ਹਾਂਦੀ ਸੰਭਵ ਸਹਾਇਤਾ ਦੇਣ ਦੀ ਗੱਲ ਕਹੀ।

ਇਹ ਵੀ ਪੜ੍ਹੋ :    ਮੋਗਾ ਬੱਸ ਹਾਦਸੇ ’ਚ ਪੀੜਤਾਂ ਨਾਲ ਕੈਪਟਨ ਨੇ ਜਤਾਇਆ ਦੁੱਖ, ਤੁਰੰਤ ਮੈਡੀਕਲ ਸੇਵਾਵਾਂ ਦਿੱਤੇ ਜਾਣ ਦੇ ਆਦੇਸ਼

ਜ਼ਿਕਰਯੋਗ ਹੈ ਕਿ ਅੱਜ ਸਵੇਰੇ ਮੋਗਾ ਅੰਮ੍ਰਿਤਸਰ ਮੁੱਖ ਮਾਰਗ ਦੇ ਕੋਲ 2 ਬੱਸਾਂ ਦੀ ਆਹਮੇ-ਸਾਹਮਣੇ ਜ਼ਬਰਦਸਤ ਟੱਕਰ ਦੇ ਕਾਰਨ ਦਰਦਨਾਕ ਹਾਦਸਾ ਹੋ ਗਿਆ। ਪਿੰਡ ਲੋਹਾਰਾ ਦੇ ਨੇੜੇ ਆਹਮੇ-ਸਾਹਮਣੇ ਟੱਕਰ ਹੋਈ । ਮਿਲੀ ਜਾਣਕਾਰੀ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈ ਬੱਸ ’ਚੋਂ ਇਕ ਬੱਸ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਸਮਾਗਮ ਲਈ ਜਾ ਰਹੀ ਸੀ, ਜਿਸ ’ਚ ਕਈ ਲੋਕ ਸਵਾਰ ਸਨ। ਪ੍ਰਾਈਵੇਟ ਬੱਸ ਸਰਕਾਰੀ ਬੱਸ ਨੂੰ ਤੇਜ਼ ਰਫ਼ਤਾਰ ਨਾਲ ਓਵਰਟੇਕ ਕਰ ਰਹੀ ਸੀ, ਜਿਸ ਨੇ ਸਰਕਾਰੀ ਬੱਸ ਨੂੰ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ :    ਮੀਂਹ ਦਾ ਪਾਣੀ ਬਣਿਆ ਕਾਲ, ਖੇਡਣ ਗਏ ਬੱਚੇ ਨੂੰ ਮਿਲੀ ਦਰਦਨਾਕ ਮੌਤ


author

Shyna

Content Editor

Related News