ਮੋਗਾ : ਨਸ਼ੇ ਨੇ ਕੁਝ ਪਲਾਂ ’ਚ ਉਜਾੜ ਦਿੱਤੇ ਹੱਸਦੇ-ਵੱਸਦੇ 2 ਪਰਿਵਾਰ, ਪਿਆ ਚੀਕ-ਚਿਹਾੜਾ

Monday, Jun 21, 2021 - 10:22 AM (IST)

ਮੋਗਾ : ਨਸ਼ੇ ਨੇ ਕੁਝ ਪਲਾਂ ’ਚ ਉਜਾੜ ਦਿੱਤੇ ਹੱਸਦੇ-ਵੱਸਦੇ 2 ਪਰਿਵਾਰ, ਪਿਆ ਚੀਕ-ਚਿਹਾੜਾ

ਮੋਗਾ (ਗੋਪੀ ਰਾਊਕੇ)- ਜ਼ਿਲ੍ਹਾ ਮੋਗਾ ਦੇ ਕਸਬਾ ਬੱਧਨੀ ਕਲਾਂ ਖੇਤਰ ਵਿੱਚ ਲੰਘੀ ਰਾਤ ਦੋ ਨੌਜਵਾਨ ਵੱਖੋ-ਵੱਖਰੇ ਥਾਂਵਾਂ ’ਤੇ ਕਥਿਤ ਤੌਰ ’ਤੇ ‘ਚਿੱਟੇ’ ਨਸ਼ੇ ਦਾ ਸੇਵਨ ਕਰਦੇ ਹੋਏ ਓਵਰਡੋਜ਼ ਕਾਰਣ ਮੌਤ ਦੇ ਮੂੰਹ ਜਾ ਪਏ। ਪਿੰਡ ਰਾਊਕੇ ਕਲਾਂ ਦਾ ਨੌਜਵਾਨ ਜਤਿੰਦਰ ਕੁਮਾਰ (34) ਪੁੱਤਰ ਸੁਰਿੰਦਰਪਾਲ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਸਿਥੈਟਿੰਕ ਡਰੱਗ ਦਾ ਆਦੀ ਸੀ। ਲੰਘੀ ਰਾਤ ਜਦੋਂ ਉਹ ਘਰ ਵਿੱਚ ਇਸ ਨਸ਼ੇ ਦਾ ਕਥਿਤ ਤੌਰ ’ਤੇ ਟੀਕਾ ਲਗਾਉਣ ਲੱਗਾ ਤਾਂ ਉਹ ਬੇਹੋਸ਼ ਹੋ ਗਿਆ ਅਤੇ ਕੁਝ ਸਮੇਂ ਮਗਰੋਂ ਉਸਦੀ ਮੌਤ ਹੋ ਗਈ।ਜਤਿੰਦਰ ਕੁਮਾਰ ਦੋ ਮਾਸੂਮ ਬੱਚਿਆਂ ਦਾ ਪਿਤਾ ਸੀ।

ਪੜ੍ਹੋ ਇਹ ਵੀ ਖ਼ਬਰ -  ਹਿੰਦੂ ਤੋਂ ਸਿੱਖ ਸਜੇ ਨੌਜਵਾਨ ਦੀ ਬੇਮਿਸਾਲ ਸੇਵਾ, ਸੋਨੇ ਦੀ ਸਿਆਹੀ ਨਾਲ ਲਿਖ ਰਿਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਵੀਡੀਓ)

ਇਸੇ ਤਰ੍ਹਾਂ ਦਾ ਹੀ ਇਕ ਹੋਰ ਮਾਮਲਾ ਬੱਧਨੀ ਕਲਾਂ ਦੇ 19 ਵਰ੍ਹਿਆਂ ਦੇ ਨੌਜਵਾਨ ਸਤਿਨਾਮ ਸਿੰਘ ਦਾ ਸਾਹਮਣੇ ਆਇਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨਾਥੇਵਾਲਾ ਵਿਖੇ ਆਪਣੀ ਭੈਣ ਕੋਲ ਗਿਆ ਸੀ ਅਤੇ ਜਿੱਥੇ ਚਿੱਟੇ ਨਸ਼ਾ ਦਾ ਟੀਕਾ ਲਗਾਉਣ ਵੇਲੇ ਉਸਦੀ ਮੌਤ ਹੋ ਗਈ। ਚਾਰ ਭੈਣਾਂ ਦਾ ਇਕਲੌਤਾ ਭਰਾ ਸਤਿਨਾਮ ਸਿੰਘ ਤੋਂ ਮਾਂ ਬਾਪ ਨੂੰ ਇਹ ਆਸ ਸੀ ਕਿ ਉਹ ਬੁਢਾਪੇ ਵਿੱਚ ਉਨ੍ਹਾਂ ਦਾ ਸਹਾਰਾ ਬਣੇਗਾ ਪਰ ਨਸ਼ੇ ਦੇ ਦੈਂਤ ਨੇ ਸਤਿਨਾਮ ਨੂੰ ਨਿਗਲ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਘਰੋਂ ਭੱਜ ਕੇ ਵਿਆਹ ਕਰਾਉਣ ਵਾਲੇ ਪ੍ਰੇਮੀ ਜੋੜੇ ਦਾ ਦਰਦਨਾਕ ਅੰਤ, ਕੁੜੀ ਦੇ ਭਰਾ ਨੇ ਦੋਵਾਂ ਨੂੰ ਗੋਲ਼ੀਆਂ ਨਾਲ ਭੁੰਨਿਆ 


author

rajwinder kaur

Content Editor

Related News