ਮੋਗਾ ਦੀ ਬਹਾਦਰ ਧੀ ਨੂੰ ਸਲਾਮ: 2 ਕਿਲੋਮੀਟਰ ਤੱਕ ਪਿੱਛਾ ਕਰਕੇ ਕਾਬੂ ਕੀਤੇ ਲੁਟੇਰੇ, ਲੋਕਾਂ ਚਾੜ੍ਹਿਆ ਕੁਟਾਪਾ

Tuesday, Nov 24, 2020 - 04:33 PM (IST)

ਮੋਗਾ ਦੀ ਬਹਾਦਰ ਧੀ ਨੂੰ ਸਲਾਮ: 2 ਕਿਲੋਮੀਟਰ ਤੱਕ ਪਿੱਛਾ ਕਰਕੇ ਕਾਬੂ ਕੀਤੇ ਲੁਟੇਰੇ, ਲੋਕਾਂ ਚਾੜ੍ਹਿਆ ਕੁਟਾਪਾ

ਮੋਗਾ (ਵਿਪਨ) : ਮੋਗਾ 'ਚ ਹਰ ਰੋਜ਼ ਕੋਈ ਨਾ ਕੋਈ ਲੁੱਟਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅੱਜ ਅਜਿਹੇ ਹੀ ਮਾਮਲੇ 'ਚ ਮੋਗਾ ਦੀ ਧੀ ਈਸ਼ਾ ਨੇ ਲੁਟੇਰਿਆਂ ਦੇ ਛੱਕੇ ਛੁਡਾਅ ਦਿੱਤੇ। ਦਰਅਸਲ, ਮੋਗਾ ਦੇ ਡੀ.ਐੱਮ. ਕਾਲਜ ਦੇ ਪ੍ਰੋਫ਼ੈਸਰ ਜਤਿੰਦਰ ਸ਼ਰਮਾ ਦੀ ਧੀ ਈਸ਼ਾ ਬੀਤੇ ਕੱਲ੍ਹ ਆਪਣੀ ਮਾਂ ਨਾਲ ਡਾਕਟਰ ਤੋਂ ਦਵਾਈ ਲੈਣ ਗਈ। ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦਾ ਮੋਬਾਇਲ ਖੋਹ ਲਿਆ ਤਾਂ ਕੁੜੀ ਨੇ ਬਹਾਦਰੀ ਦਿਖਾਉਂਦੇ ਹੋਏ ਲੁਟੇਰਿਆਂ ਦਾ ਦੋ ਕਿੱਲੋਮੀਟਰ ਤੱਕ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਲੁਟੇਰਿਆਂ ਤੋਂ ਆਪਣਾ ਮੋਬਾਇਲ ਵੀ ਵਾਪਸ ਲੈ ਲਿਆ ਤੇ ਉਥੇ ਮੌਜੂਦ ਲੋਕਾਂ ਨੇ ਦੋਵਾਂ ਲੁਟੇਰਿਆਂ ਨੂੰ ਖੰਭੇ ਨਾਲ ਬੰਨ੍ਹ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਦੀ ਵੀਡੀਓ ਵੀ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤੋਂ ਬਾਅਦ 19 ਸਾਲਾ ਬਹਾਦਰ ਕੁੜੀ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਸ ਦੇ ਚੱਲਦਿਆਂ ਮੋਗਾ ਦੀਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਈਸ਼ਾ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸ਼ਿਵ ਸੈਨਾ ਹਿੰਦ ਦਾ ਐਲਾਨ: ਇਨ੍ਹਾਂ ਗੈਂਗਸਟਰਾਂ ਨੂੰ ਮਾਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਮਿਲੇਗਾ ਵੱਡਾ ਇਨਾਮ
PunjabKesari
ਪਰਿਵਾਰ ਨੇ ਕਿਹਾ ਧੀ 'ਤੇ ਹੈ ਮਾਣ 

ਈਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਦੋ ਕਿੱਲੋਮੀਟਰ ਤੱਕ ਬਹੁਤ ਹੀ ਬਹਾਦਰੀ ਨਾਲ ਲੁਟੇਰਿਆਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਫੜ੍ਹਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਮਾਣ ਹੈ ਕਿ ਉਸ ਨੇ ਅਜਿਹਾ ਕੰਮ ਕਰ ਦਿਖਾਇਆ ਹੈ ਜੋ ਆਮ ਕੁੜੀਆਂ ਲਈ ਇਕ ਚੰਗਾ ਸਬਕ ਹੈ। ਈਸ਼ਾ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਬਚਪਨ ਤੋਂ ਹੀ ਖੇਡਾਂ 'ਚ ਦਿਲਚਸਪੀ ਸੀ। ਉਨ੍ਹਾਂ ਦੱਸਿਆ ਕਿ ਈਸ਼ਾ ਦਾ ਭਰਾ ਫ਼ੌਜ 'ਚ ਹੈ, ਜੋ ਉਸ ਨੂੰ ਕਾਫ਼ੀ ਪ੍ਰੇਰਿਤ ਕਰਦਾ ਹੈ ਕਿ ਕੁੜੀਆਂ ਨੂੰ ਬਹਾਦਰ ਬਣਨਾ ਚਾਹੀਦਾ ਹੈ। 

ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਗਿੱਲ ਲੰਮੇ ਦੇ ਫੇਸਬੁੱਕ ਖਾਤੇ ਤੋਂ ਡਿਲੀਟ ਹੋਈਆਂ ਪੋਸਟਾਂ, ਫਿਰ ਦਿੱਤੀ ਚਿਤਾਵਨੀ
PunjabKesari
ਈਸ਼ਾ ਕੁੜੀਆਂ ਲਈ ਇਕ ਮਿਸਾਲ ਹੈ: ਪੁਲਸ ਅਧਿਕਾਰੀ 
ਦੂਜੇ ਪਾਸੇ ਇਸ ਸਬੰਧੀ ਸਾਬਕਾ ਐੱਸ.ਐੱਸ.ਪੀ. ਮੁਖਤਿਆਰ ਸਿੰਘ ਨੇ ਈਸ਼ਾ ਦੀ ਬਹਾਦਰੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਕੁੜੀਆਂ ਮੁੰਡਿਆਂ ਤੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾ ਕਿ ਈਸ਼ਾ ਦੂਜੀਆਂ ਕੁੜੀਆਂ ਲਈ ਇਕ ਮਿਸਾਲ ਹੈ।  


author

Baljeet Kaur

Content Editor

Related News