ਪਿੰਡ ਦੀ ਨਹਿਰ 'ਚੋਂ ਮਿਲੀ 4 ਦਿਨ ਪੁਰਾਣੀ ਲਾਸ਼, ਜਾਂਚ 'ਚ ਜੁਟੀ ਪੁਲਸ (ਵੀਡੀਓ)

Friday, Oct 11, 2019 - 12:50 PM (IST)

ਨਿਹਾਲ ਸਿੰਘ ਵਾਲਾ/ ਬਿਲਾਸਪੁਰ (ਬਾਵਾ, ਜਗਸੀਰ, ਵਿਪਨ)—ਮੋਗਾ 'ਚ ਘੋਲੀਆਂ ਖੁਰਦ ਦੀ ਨਹਿਰ ਦੇ ਪੁਲ ਕੋਲੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ। ਲਾਸ਼ ਸਬੰਧੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਵਲੋਂ ਸਮਾਜ ਸੇਵੀ ਸੰਸਥਾਂ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਸਾਈਕਲ ਨਾਲ ਬੰਨ੍ਹ ਕੇ ਨਹਿਰ 'ਚ ਸੁੱਟਿਆ ਗਿਆ ਸੀ। ਸਮਾਜ ਸੇਵੀ ਸੰਸਥਾਂ ਦੇ ਮੈਂਬਰ ਨੇ ਦੱਸਿਆ ਕਿ ਲਾਸ਼ ਤਿੰਨ ਚਾਰ ਦਿਨ ਪੁਰਾਣੀ ਹੈ। ਫਿਲਹਾਲ ਲਾਸ਼ ਨੂੰ ਮੋਗਾ ਦੇ ਸਰਕਾਰੀ ਹਸਪਤਾਲ 'ਚ ਭੇਜਿਆ ਜਾ ਰਿਹਾ ਹੈ, ਜਿਥੇ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ।

ਮ੍ਰਿਤਕ ਦੀ ਉਮਰ 30 ਤੋਂ 32 ਸਾਲ ਦੱਸੀ ਜਾ ਰਹੀ ਹੈ। ਪੁਲਸ ਅਧਿਕਾਰੀ ਮੁਤਾਬਕ ਮ੍ਰਿਤਕ ਦੇ ਸਾਈਕਲ ਦੀ ਚੰਗੀ ਤਰ੍ਹਾਂ ਤੋੜ ਬੰਨ੍ਹ ਕਰਕੇ ਲਾਸ਼ ਨੂੰ ਸਾਈਕਲ ਨਾਲ ਬੰਨ੍ਹ ਕੇ ਨਹਿਰ 'ਚ ਸੁੱਟਿਆ ਗਿਆ ਹੈ। ਫਿਲਹਾਲ ਪੁਲਸ ਮ੍ਰਿਤਕ ਦੀ ਪਛਾਣ ਤੇ ਮੌਤ ਦੇ ਕਾਰਨਾਂ ਦੀ ਜਾਂਚ ਕਰਨ 'ਚ ਜੁੱਟ ਗਈ ਹੈ।


author

Shyna

Content Editor

Related News