ਪੰਜਾਬ ਦੀ ਸਿਆਸੀ ਧਰਾਤਲ ’ਤੇ ਅਕਾਲੀ ਦਲ ਹਿੱਕ ਤਾਣੀ ਖਡ਼੍ਹਾ ਹੈ : ਪੱਪੂ ਰਾਮੂੰਵਾਲਾ

Monday, Apr 08, 2019 - 04:03 AM (IST)

ਪੰਜਾਬ ਦੀ ਸਿਆਸੀ ਧਰਾਤਲ ’ਤੇ ਅਕਾਲੀ ਦਲ ਹਿੱਕ ਤਾਣੀ ਖਡ਼੍ਹਾ ਹੈ : ਪੱਪੂ ਰਾਮੂੰਵਾਲਾ
ਮੋਗਾ (ਗੋਪੀ ਰਾਊਕੇ)-ਸ਼੍ਰੋਮਣੀ ਅਕਾਲੀ ਦਲ ਦੇ ਨਿਧਡ਼ਕ ਜਰਨੈਲ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੌਮੀ ਮੀਤ ਪ੍ਰਧਾਨ ਨਿਯੁਕਤ ਕਰਨ ਨਾਲ ਪਾਰਟੀ ਦੇ ਆਗੂਆਂ ਤੇ ਵਰਕਰਾਂ ’ਚ ਜੋਸ਼ ਭਰ ਗਿਆ ਹੈ। ਅੱਜ ਇਥੇ ਵਾਰਡ ਨੰਬਰ-26 ’ਚ ਨਗਰ ਨਿਗਮ ਮੋਗਾ ਦੇ ਕੌਂਸਲਰ ਪ੍ਰਮਿੰਦਰ ਸਫਰੀ ਅਤੇ ਦਰਸ਼ਨ ਸਿੰਘ ਮਹਿਰੋ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਕਿਹਾ ਕਿ ਲੋਕ ਹੱਕਾਂ ਦੀ ਲਡ਼ਾਈ ਲਡ਼ਨ ’ਚ ਸੁਖਬੀਰ ਸਿੰਘ ਬਾਦਲ ਦਾ ਕੋਈ ਸਾਨ੍ਹੀ ਨਹੀਂ।ਸੁਖਬੀਰ ਬਾਦਲ ਰਾਜਸੀ ਪਿਡ਼ ਦਾ ਉਹ ਸਿਆਸੀ ਸੂਰਮਾ ਹੈ, ਜਿਸਨੂੰ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਅਤੇ ਪੰਜਾਬ ਦੇ ਲੋਕਾਂ ਦੀ ਹਮਾਇਤ ਹਾਸਲ ਹੈ। ਸੁਖਬੀਰ ਅਤੇ ਮਜੀਠੀਆਂ ਹਿੱਕ ਤਾਣ ਕੇ ਲੋਕਾਂ ਦੀ ਲਡ਼ਾਈ ਲਡ਼ ਰਹੇ ਹਨ। ਇਸ ਮੌਕੇ ਉਨ੍ਹਾਂ ਆ ਰਹੀਆਂ ਲੋਕ ਸਭਾ ਚੋਣਾਂ ’ਚ ਝੂਠੇ ਵਾਅਦੇ ਕਰ ਕੇ ਸੱਤਾ ’ਚ ਆਈ ਕਾਂਗਰਸ ਨੂੰ ਸਬਕ ਸਿਖਾਉਣ ਦੀ ਅਪੀਲ ਕੀਤੀ। ਇਸ ਮੌਕੇ ਕੌਂਸਲਰ ਪਰਮਿੰਦਰ ਸਫਰੀ, ਦਰਸ਼ਨ ਸਿੰਘ ਮਹਿਰੋਂ ਰਿਟਾ. ਮੰਡੀ ਅਫਸਰ, ਮਨਜੀਤ ਸਿੰਘ ਧੰਮੂ ਕੌਂਸਲਰ, ਭੂਸ਼ਨ ਗਰਗ ਕੌਂਸਲਰ, ਬੋਹਡ਼ ਸਿੰਘ ਕੌਂਸਲਰ ਜਰਨਲ ਸਕੱਤਰ ਭਾਜਪਾ ਮੋਗਾ, ਦਵਿੰਦਰ ਸਿੰਘ ਤਿਵਾਡ਼ੀ ਕੌਂਸਲਰ, ਗੋਵਰਧਨ ਪੋਪਲੀ ਕੌਂਸਲਰ, ਵਿਕਰਮਜੀਤ ਸਿੰਘ ਘਾਤੀ, ਡਾ. ਚਮਕੌਰ ਸਿੰਘ ਧਾਲੀਵਾਲ, ਜਗਦੀਸ਼ ਸਿੰਘ ਗਿੱਲ, ਬਿੰਦਰ ਸਿੰਘ ਠੇਕੇਦਾਰ, ਬਾਪੂ ਰਾਮ ਸਿੰਘ, ਬਲਦੇਵ ਸਿੰਘ ਫੌਜ਼ੀ, ਸੋਮ ਪ੍ਰਕਾਸ਼ ਸ਼ਰਮਾ, ਬਲਵੀਰ ਸਿੰਘ ਘੋਲੀਆ, ਬਹਾਦਰ ਖਾਨ, ਬਲਦੇਵ ਸਿੰਘ, ਗਿਆਨੀ ਹਰਭਜਨ ਸਿੰਘ, ਗੁਰਮੇਲ ਸਿੰਘ ਮਹਿਰੋ, ਗੁਰਦੇਵ ਸਿੰਘ ਪ੍ਰਧਾਨ ਮਹਿਰੋ ਸਮੇਤ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਹਾਜ਼ਰ ਸਨ।

Related News