ਪੋਲਿੰਗ ਬੂਥਾਂ ’ਤੇ ਵੋਟਰਜ਼ ਦੀ ਸਹਾਇਤਾ ਲਈ ਵਾਲੰਟੀਅਰਜ਼ ਕੀਤੇ ਜਾਣਗੇ ਤਾਇਨਾਤ : ਅਨੀਤਾ ਦਰਸ਼ੀ

Tuesday, Apr 02, 2019 - 04:14 AM (IST)

ਪੋਲਿੰਗ ਬੂਥਾਂ ’ਤੇ ਵੋਟਰਜ਼ ਦੀ ਸਹਾਇਤਾ ਲਈ ਵਾਲੰਟੀਅਰਜ਼ ਕੀਤੇ ਜਾਣਗੇ ਤਾਇਨਾਤ : ਅਨੀਤਾ ਦਰਸ਼ੀ
ਮੋਗਾ (ਗੋਪੀ ਰਾਊਕੇ)-19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਜ਼ਿਲੇ ਦੇ 4 ਵਿਧਾਨ ਸਭਾ ਹਲਕਿਆਂ ’ਚ ਬਣਾਏ ਗਏ 773 ਪੋਲਿੰਗ ਬੂਥਾਂ ’ਤੇ ਦਿਵਿਆਂਗ ਵੋਟਰਾਂ, ਸੀਨੀਅਰ ਨਾਗਰਿਕਾਂ ਤੇ ਨਵੇਂ ਵੋਟਰਾਂ ਦੀ ਸਹਾਇਤਾ ਲਈ ਦੋ-ਦੋ ਵਾਲੰਟੀਅਰ ਤਾਇਨਾਤ ਕੀਤੇ ਜਾਣਗੇ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਨੀਤਾ ਦਰਸ਼ੀ ਨੇ ਇਸ ਸਬੰਧੀ ਬੁਲਾਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਇਹ ਵਾਲੰਟੀਅਰ ਵੋਟ ਪਾਉਣ ਆਏ ਵੋਟਰਾਂ ਦੇ ਬੱਚਿਆਂ ਦੀ ਨਿਗਰਾਨੀ ਵੀ ਰੱਖਣਗੇ ਅਤੇ ਵੋਟਰਾਂ ਨੂੰ ਪੀਣ ਵਾਲਾ ਪਾਣੀ ਵੀ ਮੁਹੱਈਆ ਕਰਵਾਉਣਗੇ ਤੇ ਈ.ਵੀ.ਐੱਮ., ਵੀ.ਵੀ.ਪੀ.ਏ.ਟੀ. ਆਦਿ ਬਾਰੇ ਵੀ ਜਾਣਕਾਰੀ ਦੇਣਗੇ ਅਤੇ ਵੋਟਰਾਂ ਦੀਆਂ ਉੱਚਿਤ ਕਤਾਰਾਂ ਬਣਾਈ ਰੱਖਣ ਲਈ ਵੀ ਸਹਿਯੋਗ ਦੇਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਲੰਟੀਅਰਾਂ ’ਚ ਭਾਰਤ ਸਕਾਊਟ ਐਂਡ ਗਾਈਡ, ਐੱਨ.ਸੀ.ਸੀ., ਐੱਨ.ਐੱਸ.ਐੱਸ., ਨਹਿਰੂ ਯੁਵਾ ਕੇਂਦਰ ਤੇ ਆਂਗਣਵਾਡ਼ੀ ਵਰਕਰਾਂ ਵੀ ਸ਼ਾਮਲ ਹੋਣਗੀਆਂ। ਇਨ੍ਹਾਂ ਵਾਲੰਟੀਅਰਾਂ ਨੂੰ 4 ਅਤੇ 5 ਅਪ੍ਰੈਲ ਨੂੰ ਇਸ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਇਸ ਮੌਕੇ ਸਹਾਇਕ ਕਮਿਸ਼ਨਰ ਲਾਲ ਵਿਸ਼ਵਾਸ ਬੈਂਸ, ਜ਼ਿਲਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ, ਜ਼ਿਲਾ ਨੋਡਲ ਅਫ਼ਸਰ ਬਲਵਿੰਦਰ ਸਿੰਘ, ਮੇਜਰ ਪ੍ਰਦੀਪ ਕੁਮਾਰ, ਸੰਜੀਵ ਕੁਮਾਰ, ਪ੍ਰਦੀਪ ਸ਼ਰਮਾ, ਸੁਪਰਡੈਂਟ ਜਸਵੀਰ ਸਿੰਘ, ਪ੍ਰੇਮ ਕੁਮਾਰ, ਗੁਰਪ੍ਰੀਤ ਸਿੰਘ ਅਤੇ ਪ੍ਰਦੀਪ ਰਾਏ ਹਾਜ਼ਰ ਸਨ।

Related News