ਦਰਸ਼ਨ ਲਾਲ ਦੂਸਰੀ ਵਾਰ ਬਣੇ ਲਾਇਨਜ਼ ਕਲੱਬ ਦੇ ਪ੍ਰਧਾਨ

Thursday, Mar 28, 2019 - 03:28 AM (IST)

ਦਰਸ਼ਨ ਲਾਲ ਦੂਸਰੀ ਵਾਰ ਬਣੇ ਲਾਇਨਜ਼ ਕਲੱਬ ਦੇ ਪ੍ਰਧਾਨ
ਮੋਗਾ (ਗੋਪੀ ਰਾਊਕੇ)-ਲਾਇਨਜ਼ ਕਲੱਬ ਮੋਗਾ ਵਿਸ਼ਾਲ ਦਾ ਪਰਿਵਾਰ ਮਿਲਣ ਸਮਾਰੋਹ ਹੋਟਲ ਤਾਜ ਵਿਚ ਕੀਤਾ ਗਿਆ, ਜਿਸ ’ਚ ਕਲੱਬ ਦੇ ਪ੍ਰਧਾਨ ਦਰਸ਼ਨ ਲਾਲ ਗਰਗ ਨੇ ਸਾਲ 2018-19 ’ਚ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਕੀਤੇ ਸਮਾਜਕ ਕਾਰਜਾਂ ਦਾ ਲੇਖਾ-ਜੋਖਾ ਪੇਸ਼ ਕੀਤਾ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਕੇ ਅਗਲੇ ਸਾਲ 2019-20 ਲਈ ਦਰਸ਼ਨ ਲਾਲ ਗਰਗ ਨੂੰ ਦੁੂਸਰੀ ਵਾਰ ਪ੍ਰਧਾਨ ਬਣਾਉਣ ਦੇ ਨਾਲ ਦੀਪਕ ਜਿੰਦਲ ਨੂੰ ਸੈਕਟਰੀ, ਰਾਜਨ ਗਰਗ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਨਾਲ ਨਵੇਂ ਜੁਡ਼ੇ ਅਵਤਾਰ ਸਿੰਘ, ਨਵਦੀਪ ਸਿੰਘ ਗਰਗ, ਅਨੁਜ ਬਾਂਸਲ, ਡਾ. ਵਿਵੇਕ ਸਿੰਗਲ, ਪਰਮਜੀਤ ਸਿੰਘ ਮਲਹੋਤਰਾ ਤੇ ਹਰਬੰਸ ਲਾਲ ਗਰਗ ਨੂੰ ਪ੍ਰਣ ਦੁਆ ਕੇ ਕਲੱਬ ਮੈਂਬਰ ਬਣਾਇਆ ਗਿਆ। ਇਸ ਸਮੇਂ ਰਵਿੰਦਰ ਗੋਇਲ, ਵਿਨੋਦ ਬਾਂਸਲ, ਦਵਿੰਦਰਪਾਲ ਸਿੰਘ, ਅਸ਼ਵਨੀ ਗੋਇਲ, ਯੋਗੇਸ਼ ਗੋਇਲ, ਪ੍ਰਮੋਦ ਗੋਇਲ, ਮਨੋਜ ਬਾਂਸਲ, ਦੀਪਕ ਤਾਇਲ, ਪ੍ਰੇਮਦੀਪ ਬਾਂਸਲ, ਰਮੇਸ਼ ਕਾਂਸਲ, ਸੁਮਿਤ ਚਾਵਲਾ, ਮਨੋਜ ਗਰਗ, ਰਾਜੀਵ ਬਾਂਸਲ, ਕੁਲਦੀਪ ਸਹਿਗਲ, ਰਾਕੇਸ਼ ਜੈਸਵਾਲ, ਕਰਨ ਨਰੂਲਾ, ਵਿਸ਼ਾਲ ਜਿੰਦਲ, ਵਿਕਾਸ ਮਿੱਤਲ ਆਦਿ ਹਾਜ਼ਰ ਸਨ।

Related News