ਵੇਵਜ਼ ਓਵਰਸੀਜ਼ ਨੇ ਲਵਾਇਆ ਕੈਨੇਡਾ ਦਾ ਵੀਜ਼ਾ
Sunday, Mar 24, 2019 - 03:52 AM (IST)

ਮੋਗਾ (ਗੋਪੀ ਰਾਊਕੇ, ਬੀ. ਐੱਨ. 492/3)-ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕ ਨਾਲ ਆਈਲੈੱਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਆਈਲੈੱਟਸ ਤੇ ਇਮੀਗ੍ਰੇਸ਼ਨ ਸੰਸਥਾ ਵੇਵਜ਼ ਓਵਰਸੀਜ਼ ਮੋਗਾ, ਜੋ ਕਿ ਮਾਲਵਾ ਜ਼ਿਲੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਵੱਲੋਂ ਮੋਗਾ ਜ਼ਿਲੇ ’ਚ ਦੋ ਸ਼ਾਖਾਵਾਂ ਆਰਾ ਰੋਡ ਤੇ ਜੀ.ਟੀ.ਰੋਡ ਮੋਗਾ ’ਤੇ ਚਲਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਪਾਸੋਂ ਵਿਦਿਆਰਥੀ ਆਈਲੈੱਟਸ ਦੀ ਤਿਆਰੀ ਵਧੀਆ ਢੰਗ ਨਾਲ ਕਰਨ ਦੇ ਨਾਲ-ਨਾਲ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਵੀ ਸੇਵਾਵਾਂ ਲੈ ਰਹੇ ਹਨ ਅਤੇ ਇਸੇ ਤਹਿਤ ਸੰਸਥਾ ਵੱਲੋਂ ਵਿਦਿਆਰਥਣ ਅਰਸ਼ਪ੍ਰੀਤ ਕੌਰ ਪੁੱਤਰੀ ਹੀਰਾ ਸਿੰਘ ਤੇ ਮਾਤਾ ਕਸ਼ਮੀਰ ਕੌਰ ਦਾ ਮਈ 2019 ਇਨਟੈੱਕ ਤਹਿਤ ਕੈਨੇਡਾ ਦੇ ਕੈਨਡੋਰ ਕਾਲਜ ਦਾ ਵੀਜ਼ਾ ਲਵਾ ਕੇ ਉਸ ਦੇ ਵਿਦੇਸ਼ ਜਾ ਕੇ ਪਡ਼੍ਹਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਗਿਆ। ਡਾਇਰੈਕਟਰ ਗੌਰਵ ਗੁਪਤਾ ਨੇ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੂੰ ਵੀਜ਼ਾ ਕਾਪੀ ਸੌਂਪਦੇ ਹੋਏ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।